‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਮੱਧਪ੍ਰਦੇਸ਼ ਦੇ ਸੀਧੀ ‘ਚ ਯਾਤਰੀਆਂ ਨਾਲ ਭਰੀ ਬੱਸ ਦੇ ਨਹਿਰ ‘ਚ ਡਿੱਗਣ ਕਾਰਣ ਵੱਡਾ ਹਾਦਸਾ ਵਾਪਰ ਗਿਆ। ਇਸ ਬੱਸ ਵਿੱਚ 54 ਯਾਤਰੀ ਸਵਾਰ ਸਨ। ਫਿਲਹਾਲ ਚਾਰ ਲੋਕਾਂ ਦੀਆਂ ਲਾਸ਼ਾਂ ਨਹਿਰ ‘ਚੋਂ ਕੱਢੀਆਂ ਗਈਆਂ ਹਨ ਅਤੇ 7 ਯਾਤਰੀਆਂ ਨੂੰ ਬਚਾਇਆ ਗਿਆ ਹੈ। ਬਾਕੀ ਯਾਤਰੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਸੀਧੀ ਤੋਂ ਸਤਨਾ ਜਾ ਰਹੀ ਸੀ। ਰਸਤੇ ‘ਚ ਜਾਮ ਹੋਣ ਕਾਰਣ ਡਰਾਇਵਰ ਰੂਟ ਬਦਲ ਕੇ ਰਾਹ ‘ਚ ਪੈਂਦੇ ਨੈਕਿਨ ‘ਚ ਪਟਨਾ ਪੁਲ ਦੇ ਨਾਲ-ਨਾਲ ਬੱਸ ਲੈ ਕੇ ਜਾ ਰਿਹਾ ਸੀ। ਇਸੇ ਦੌਰਾਨ ਸੰਤੁਲਨ ਗਵਾਉਣ ਨਾਲ ਬੱਸ ਨਹਿਰ ‘ਚ ਜਾ ਡਿੱਗੀ। ਪਾਣੀ ਦਾ ਬਹਾਅ ਤੇਜ ਹੋਣ ਕਰਕੇ ਬਚਾਅ ਕਾਰਜ ਵੀ ਦੇਰੀ ਨਾਲ ਸ਼ੁਰੂ ਕੀਤਾ ਜਾ ਸਕਿਆ। ਪੁਲਿਸ ਦੇ ਅਨੁਸਾਰ ਬੱਸ ‘ਚ 32 ਸਵਾਰੀਆਂ ਹੀ ਬਿਠਾਈਆਂ ਜਾ ਸਕਦੀਆਂ ਸਨ, ਪਰ ਬੱਸ ਅੰਦਰ 54 ਯਾਤਰੀ ਸਵਾਰ ਸਨ।
India
Punjab
ਜਾਮ ਦੇ ਕਾਰਣ ਰੂਟ ਬਦਲਣਾ ਪਿਆ ਮਹਿੰਗਾ, ਨਹਿਰ ‘ਚ ਡਿੱਗੀ 54 ਯਾਤਰੀਆਂ ਨਾਲ ਭਰੀ ਬੱਸ
- February 16, 2021