ਅਫ਼ਗ਼ਾਨਿਸਤਾਨ ਵਿੱਚ ਭੁੱਖਮਰੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ, ਜਿੱਥੇ ਲੱਖਾਂ ਲੋਕ ਮਨੁੱਖੀ ਸਹਾਇਤਾ ’ਤੇ ਨਿਰਭਰ ਹਨ। ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ (ICRC) ਅਨੁਸਾਰ 2025 ਵਿੱਚ 2.29 ਕਰੋੜ ਲੋਕਾਂ (ਲਗਭਗ ਅੱਧੀ ਆਬਾਦੀ) ਨੂੰ ਸਹਾਇਤਾ ਦੀ ਲੋੜ ਸੀ। ਪਰ ਕੌਮਾਂਤਰੀ ਸਹਾਇਤਾ ਵਿੱਚ ਭਾਰੀ ਕਟੌਤੀ, ਖ਼ਾਸ ਕਰ ਅਮਰੀਕੀ ਫੰਡਿੰਗ ਰੋਕਣ ਨਾਲ, ਸਥਿਤੀ ਹੋਰ ਵਿਗੜ ਗਈ ਹੈ।
ਵਿਸ਼ਵ ਖੁਰਾਕ ਪ੍ਰੋਗਰਾਮ (WFP) ਨੇ ਚਿਤਾਵਨੀ ਦਿੱਤੀ ਕਿ ਸਰਦੀਆਂ ਵਿੱਚ 1.70 ਕਰੋੜ ਤੋਂ ਵੱਧ ਲੋਕ ਗੰਭੀਰ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ, ਜੋ ਪਿਛਲੇ ਸਾਲ ਨਾਲੋਂ 30 ਲੱਖ ਜ਼ਿਆਦਾ ਹੈ। ਆਰਥਿਕ ਮੁਸ਼ਕਲਾਂ, ਸੋਕੇ ਅਤੇ ਵਾਪਸ ਆਏ ਸ਼ਰਨਾਰਥੀਆਂ ਨੇ ਸੰਕਟ ਨੂੰ ਵਧਾ ਦਿੱਤਾ ਹੈ। ਇਸ ਸਾਲ ਖੁਰਾਕ ਸਹਾਇਤਾ ਸਿਰਫ਼ 10 ਲੱਖ ਲੋਕਾਂ ਤੱਕ ਪਹੁੰਚੀ, ਜਦਕਿ ਪਿਛਲੇ ਸਾਲ 56 ਲੱਖ ਸਨ। ਤੁਰੰਤ ਫੰਡਿੰਗ ਨਾਲ ਹੀ ਲੱਖਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।

