ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਦਮਪੁਰ ਹਲਕੇ ਅਧੀਨ ਜ਼ਿਲ੍ਹਾ ਪ੍ਰੀਸ਼ਦ ਜੰਡੂ ਸਿੰਘਾ ਜ਼ੋਨ ਦੇ ਪਿੰਡ ਸਿਕੰਦਰਪੁਰ ਵਿਖੇ ਵੱਡਾ ਵਿਵਾਦ ਖੜ੍ਹਾ ਹੋਇਆ। ਬੈਲਟ ਪੇਪਰ ਗਲਤ ਆਉਣ ਕਾਰਨ ਵੋਟਿੰਗ ਰੋਕ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਲੇਸੜੀਵਾਲ ਨੇ ਸਰਕਾਰ ਤੇ ਜਾਣਬੁੱਝ ਕੇ ਵਿਰੋਧੀ ਧਿਰ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਦਿਹਾਤੀ ਪ੍ਰਧਾਨ ਹਰਿੰਦਰ ਢੀਡਸਾ, ਗੁਰਦਿਆਲ ਸਿੰਘ ਨਿੰਦਿਆਰ, ਸਨੀ ਢਿੱਲੋਂ ਅਲਾਵਲਪੁਰ ਤੇ ਹੋਰ ਅਕਾਲੀ ਵਰਕਰਾਂ ਨਾਲ ਮਿਲ ਕੇ ਬੂਥ ਬਾਹਰ ਸਰਕਾਰ ਵਿਰੋਧੀ ਧਰਨਾ ਪ੍ਰਦਰਸ਼ਨ ਕੀਤਾ। ਇਸ ਕਾਰਨ ਬੂਥ ਤੇ ਵੋਟਿੰਗ ਬੰਦ ਹੈ। ਦੋ ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਉੱਚ ਅਧਿਕਾਰੀ ਨਹੀਂ ਪੁੱਜਾ। ਅਕਾਲੀ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਬੂਥ ਤੇ ਵੋਟਿੰਗ ਰੱਦ ਕਰ ਮੁੜ ਕਰਵਾਈ ਜਾਵੇ। (ਸ਼ਬਦ ਗਿਣਤੀ: 134)

