Punjab

ਬਠਿੰਡਾ ਥਰਮਲ ਪਲਾਂਟ ਦੀ 165 ਏਕੜ ਜ਼ਮੀਨ ਵੇਚਣ ਨੂੰ ਮਨਜ਼ੂਰੀ; ਬਲਾਕ C ਅਤੇ D ਕਾਲੋਨੀ ਦੀ ਵਿਕਰੀ ਦਾ ਫੈਸਲਾ

ਬਿਊਰੋ ਰਿਪੋਰਟ (ਬਠਿੰਡਾ, 10 ਦਸੰਬਰ 2025): ਆਮ ਆਦਮੀ ਪਾਰਟੀ (AAP) ਸਰਕਾਰ ਨੇ ਬਠਿੰਡਾ ਵਿੱਚ ਬੰਦ ਹੋ ਚੁੱਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਵੱਡਾ ਫੈਸਲਾ ਲਿਆ ਹੈ। ਇਸ ਪ੍ਰਸਤਾਵ ਨੂੰ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।

ਜਾਣਕਾਰੀ ਅਨੁਸਾਰ, ਥਰਮਲ ਪਲਾਂਟ ਦੀ 165.67 ਏਕੜ ਜ਼ਮੀਨ ਨੂੰ ਵੇਚਣ ਲਈ ਪੁੱਡਾ (PUDA) ਦੇ ਨਾਮ ਤਬਦੀਲ ਕੀਤਾ ਜਾਵੇਗਾ। ਇਸ ਜ਼ਮੀਨ ਵਿੱਚ ਥਰਮਲ ਦੇ ਬਲਾਕ C ਅਤੇ D ਕਾਲੋਨੀ ਦਾ ਖੇਤਰ ਸ਼ਾਮਲ ਹੈ, ਜਿੱਥੇ ਪਲਾਂਟ ਦੇ ਕਰਮਚਾਰੀ ਰਹਿੰਦੇ ਸਨ।

ਜ਼ਿਕਰਯੋਗ ਹੈ ਕਿ ਇਹ ਥਰਮਲ ਪਲਾਂਟ ਸਾਲ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ। ਪਲਾਂਟ ਦੀ ਕੁੱਲ 284 ਏਕੜ ਜ਼ਮੀਨ ‘ਤੇ ਕਰਮਚਾਰੀ ਕਾਲੋਨੀ ਬਣੀ ਹੋਈ ਹੈ।

ਸਰਕਾਰ ਦੇ ਇਸ ਫੈਸਲੇ ਦਾ ਥਰਮਲ ਪਲਾਂਟ ਦੇ ਸਾਬਕਾ ਕਰਮਚਾਰੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਰਿਹਾਇਸ਼ੀ ਮਸਲੇ ਖੜ੍ਹੇ ਹੋ ਜਾਣਗੇ। ਸਰਕਾਰ ਇਸ ਜ਼ਮੀਨ ਦੀ ਵਿਕਰੀ ਰਾਹੀਂ ਮਾਲੀਆ ਇਕੱਠਾ ਕਰਨ ਦੀ ਯੋਜਨਾ ਬਣਾ ਰਹੀ ਹੈ।