Punjab Religion

27 ਦਸੰਬਰ ਨੂੰ ਹੀ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ: ਜਥੇਦਾਰ ਗੜਗੱਜ

ਬਿਊਰੋ ਰਿਪੋਰਟ (ਅੰਮ੍ਰਿਤਸਰ, 8 ਦਸੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਾਮੀ ਪ੍ਰਕਾਸ਼ ਪੁਰਬ ਦੀ ਤਾਰੀਖ ਬਾਰੇ ਚੱਲ ਰਹੀ ਦੁਬਿਧਾ ਨੂੰ ਖ਼ਤਮ ਕਰਦਿਆਂ ਇੱਕ ਅਹਿਮ ਐਲਾਨ ਕੀਤਾ ਹੈ।

ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ (ਗੁਰਪੁਰਬ) ਕੈਲੰਡਰ ਅਨੁਸਾਰ 27 ਦਸੰਬਰ ਨੂੰ ਹੀ ਮਨਾਇਆ ਜਾਵੇਗਾ।

ਉਨ੍ਹਾਂ ਸੰਗਤਾਂ ਨੂੰ ਹਦਾਇਤ ਕੀਤੀ ਕਿ ਜਿਹੜੇ ਗੁਰਮਤਿ ਸਮਾਗਮ ਲੰਬੇ ਸਮੇਂ ਤੱਕ, ਜਿਵੇਂ ਕਿ ਮਹੀਨਾ ਮਹੀਨਾ ਵੀ ਚੱਲਦੇ ਹਨ, ਉਹ ਜਾਰੀ ਰਹਿਣਗੇ। ਹਾਲਾਂਕਿ, ਜਿਹੜੀਆਂ ਸੰਗਤਾਂ ਆਪਣੀ ਸਹੂਲਤ ਮੁਤਾਬਕ ਜਾਂ ਛੁੱਟੀ ਨੂੰ ਮੁੱਖ ਰੱਖਦਿਆਂ, ਇਸ ਨੂੰ ਕਿਸੇ ਹੋਰ ਦਿਨ ਮਨਾਉਣਾ ਚਾਹੁੰਦੀਆਂ ਹਨ, ਉਹ ਸਥਾਨਕ ਜਾਂ ਨਿੱਜੀ ਪੱਧਰ ’ਤੇ ਮਨਾ ਸਕਦੀਆਂ ਹਨ। ਪਰ ਉਨ੍ਹਾਂ ਨੇ ਦੁਹਰਾਇਆ ਕਿ ਪੰਥਕ ਕੈਲੰਡਰ ਮੁਤਾਬਕ ਗੁਰਪੁਰਬ ਦੀ ਅਸਲ ਤਾਰੀਖ 27 ਦਸੰਬਰ ਹੀ ਹੈ।