ਰਾਜਸਥਾਨ ਦੇ ਹਨੂਮਾਨਗੜ੍ਹ ਵਿਖੇ ਜਾਡਲਾ (ਜਸਵਿੰਦਰ ਔਜਲਾ)-ਆਰ. ਸੀ. ਬੀ. ਏ. ਸੰਸਥਾ ਵੱਲੋਂ ਕਰਵਾਏ ਗਏ ਵਿਸ਼ਾਲ ਪਸ਼ੂ ਮੇਲੇ ਵਿਚ ਦੇਸ਼ ਭਰ ਤੋਂ ਦੁਧਾਰੂ ਗਾਵਾਂ ਦੇ ਮੁਕਾਬਲੇ ਹੋਏ। ਇਸ ਵਿਚ ਪੰਜਾਬ ਦੇ ਪਿੰਡ ਭਾਨ ਮਜਾਰਾ (ਜ਼ਿਲ੍ਹਾ ਲੁਧਿਆਣਾ) ਦੇ ਚਮਨ ਸਿੰਘ ਭਾਨ ਮਜਾਰਾ ਦੀ HF ਨਸਲ ਦੀ ਗਾਂ ਨੇ 78.6 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।
ਸੰਸਥਾ ਵੱਲੋਂ ਉਨ੍ਹਾਂ ਨੂੰ ਸੋਨਾਲੀਕਾ ਟਰੈਕਟਰ ਇਨਾਮ ਵਜੋਂ ਦਿੱਤਾ ਗਿਆ। ਉਨ੍ਹਾਂ ਦੀ ਦੂਜੀ ਗਾਂ ਨੇ 69.5 ਕਿਲੋ ਦੁੱਧ ਦੇ ਕੇ ਦੂਜਾ ਸਥਾਨ ਤੇ ₹31,000 ਨਕਦ ਇਨਾਮ ਜਿੱਤਿਆ। ਇਸੇ ਗਾਂ ਨੇ ਨਸਲ ਮੁਕਾਬਲੇ ਵਿਚ ਵੀ ਪਹਿਲਾ ਸਥਾਨ ਲੈ ਕੇ ਨਕਦ ਇਨਾਮ ਹਾਸਲ ਕੀਤਾ।
ਭਾਨ ਮਜਾਰਾ ਦੀਆਂ ਗਾਵਾਂ ਪਹਿਲਾਂ ਵੀ ਕਈ ਰਾਸ਼ਟਰੀ ਪੱਧਰੀ ਮੇਲਿਆਂ ਵਿਚ ਇਨਾਮ ਜਿੱਤ ਚੁੱਕੀਆਂ ਹਨ। ਮੌਕੇ ਤੇ ਮੱਖਣ ਸਿੰਘ ਹੰਸਰੋ, ਪ੍ਰਿਤਪਾਲ ਸਿੰਘ, ਗੁਰੀ ਸਿਆਣਾ, ਜਰਨੈਲ ਸਿੰਘ ਬਡਵਾਲ, ਗੁਰਜਿੰਦਰ ਸਿੰਘ ਹੰਸਰੋ, ਗੁਰਪ੍ਰੀਤ ਸਿੰਘ ਤੇ ਮਨਜੋਤ ਸਿੰਘ ਬਿਲਾਸਪੁਰ ਆਦਿ ਮੌਜੂਦ ਸਨ।

