ਲੁਧਿਆਣਾ ਵਿੱਚ ਪੁਲਿਸ ਵੱਲੋਂ ਕੈਦੀਆਂ ਤੇ ਵਿਚਾਰ ਅਧੀਨ ਕੈਦੀਆਂ ਨੂੰ ਅਦਾਲਤ ਲਿਜਾਣ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਪੁਲਿਸ ਦੀ ਸੁਰੱਖਿਆ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਪੁਲਿਸ ਮੁਲਾਜ਼ਮ ਪੁਰਾਣਾ ਸਕੂਟਰ ਚਲਾ ਰਿਹਾ ਹੈ ਤੇ ਪਿੱਛੇ ਹੱਥਕੜੀਆਂ ਪਾਇਆ ਕੈਦੀ ਉਲਟਾ ਮੂੰਹ ਕਰਕੇ ਬੈਠਾ ਹੈ। ਹੱਥਕੜੀ ਦੀ ਚੇਨ ਪੁਲਿਸ ਵਾਲੇ ਨੇ ਆਪਣੇ ਹੱਥ ਵਿੱਚ ਫੜੀ ਹੋਈ ਹੈ ਤੇ ਸਕੂਟਰ “ਰੇਸ” ‘ਤੇ ਚੱਲ ਰਿਹਾ ਹੈ।
ਇਹ ਘਟਨਾ ਦੁਰਗਾ ਮਾਤਾ ਮੰਦਿਰ ਚੌਕ ਲਾਈਟਾਂ ਤੋਂ ਅਦਾਲਤ ਵੱਲ ਜਾਂਦੀ ਸੜਕ ਦੀ ਦੱਸੀ ਜਾ ਰਹੀ ਹੈ। ਵੀਡੀਓ ਨੂੰ ਦੇਖ ਕੇ ਲੋਕਾਂ ਨੇ ਇਸ ਨੂੰ ਪੁਰਾਣੀ ਬਾਲੀਵੁੱਡ ਫ਼ਿਲਮਾਂ ਦੇ ਸੀਨ ਨਾਲ ਤੁਲਨਾ ਕੀਤੀ ਹੈ। ਜਨਤਾ ਵਿੱਚ ਇਸ ਨੂੰ ਲੈ ਕੇ ਭਾਰੀ ਮਜ਼ਾਕ ਚੱਲ ਰਿਹਾ ਹੈ।
ਕੂਟਰ ਦਾ ਪੁਰਾਣਾ ਮਾਡਲ ਹੋਣ ਤੇ ਹਾਈ-ਸੁਰੱਖਿਆ ਨੰਬਰ ਪਲੇਟ (HSRP) ਨਾ ਹੋਣ ‘ਤੇ ਵੀ ਲੋਕ ਤੰਜ ਕੱਸ ਰਹੇ ਹਨ। ਲੁਧਿਆਣਾ ਵਾਸੀਆਂ ਲਈ ਇਹ ਵੀਡੀਓ ਮਨੋਰੰਜਨ ਦਾ ਨਵਾਂ ਸਰੋਤ ਬਣ ਗਿਆ ਹੈ ਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।

