India Punjab

ਮੁਅੱਤਲ DIG ਭੁੱਲਰ 5 ਦਿਨਾਂ ਦੀ CBI ਰਿਮਾਂਡ ’ਤੇ! ਦੋ ਮਹੀਨਿਆਂ ਵਿੱਚ ਖਾਤੇ ’ਚ ਆਏ 32 ਲੱਖ

ਬਿਊਰੋ ਰਿਪੋਰਟ (ਚੰਡੀਗੜ੍ਹ, 6 ਨਵੰਬਰ 2025): ਪੰਜਾਬ ਵਿੱਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤੇ ਗਏ ਮੁਅੱਲਤ ਡੀਆਈਜੀ ਹਰਚਰਨ ਭੁੱਲਰ ਨੂੰ CBI ਨੇ ਮੁੜ 5 ਦਿਨਾਂ ਦੀ ਰਿਮਾਂਡ ’ਤੇ ਲਿਆ ਹੈ। ਵੀਰਵਾਰ ਨੂੰ ਚੰਡੀਗੜ੍ਹ ਸਥਿਤ CBI ਅਦਾਲਤ ਵਿੱਚ ਭੁੱਲਰ ਨੂੰ ਵਿਚੋਲੇ ਕ੍ਰਿਸ਼ਨੂ ਸਮੇਤ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਤੋਂ ਬਾਅਦ ਕ੍ਰਿਸ਼ਨੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਸੁਣਵਾਈ ਦੌਰਾਨ ਭੁੱਲਰ ਦੇ ਵਕੀਲ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜੇਲ੍ਹ ’ਚ ਆਪਣੇ ਮੁਅੱਕਲ ਨਾਲ ਮਿਲਣ ਦੀ ਇਜਾਜ਼ਤ ਮੰਗੀ। ਅਦਾਲਤ ਨੇ ਆਦੇਸ਼ ਦਿੱਤਾ ਕਿ ਭੁੱਲਰ ਹਰ ਰੋਜ਼ ਸ਼ਾਮ 4 ਤੋਂ 5 ਵਜੇ ਤੱਕ ਆਪਣੇ ਵਕੀਲ ਨਾਲ ਮਿਲ ਸਕਣਗੇ।

ਭੁੱਲਰ ਦੇ ਵਕੀਲ ਨੇ ਰਿਮਾਂਡ ਦਾ ਵਿਰੋਧ ਕਰਦੇ ਹੋਏ ਕਿਹਾ ਕਿ CBI ਪੰਜਾਬ ਵਿੱਚ ਦਾਖ਼ਲ ਹੀ ਨਹੀਂ ਹੋ ਸਕਦੀ, ਇਸ ਲਈ ਗ੍ਰਿਫ਼ਤਾਰੀ ਗੈਰਕਾਨੂੰਨੀ ਹੈ।

ਦੂਜੇ ਪਾਸੇ, CBI ਦੇ ਵਕੀਲ ਨੇ ਦਲੀਲ ਦਿੱਤੀ ਕਿ ਸਿਰਫ਼ ਦੋ ਮਹੀਨਿਆਂ ਵਿੱਚ ਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਦੇ ਖਾਤੇ ਵਿੱਚ 32 ਲੱਖ ਰੁਪਏ ਆਏ ਹਨ, ਜਦਕਿ ਉਨ੍ਹਾਂ ਦੀ ਤਨਖ਼ਾਹ ਇਸ ਰਕਮ ਦੇ ਬਰਾਬਰ ਨਹੀਂ ਹੈ।

CBI ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਰਕਮ ਕਿੱਥੋਂ ਆਈ ਅਤੇ ਇਸਦੇ ਪਿੱਛੇ ਕਿਸੇ ਰਿਸ਼ਵਤਖੋਰੀ ਜਾਂ ਹੋਰ ਗੈਰਕਾਨੂੰਨੀ ਲੈਣ-ਦੇਣ ਦਾ ਸਬੰਧ ਤਾਂ ਨਹੀਂ।