India

ਚੰਡੀਗੜ੍ਹ ਦੇ ਦੜਵਾ ਵਿੱਚ ਦਾਦੀ ਅਤੇ ਪੋਤੇ-ਪੋਤੀਆਂ ’ਤੇ ਡਿੱਗੀ ਦੀਵਾਰ, ਬਜ਼ੁਰਗ ਔਰਤ ਦੀ ਮੌਤ, 3 ਬੱਚੇ ਜ਼ਖ਼ਮੀ

ਬਿਊਰੋ ਰਿਪੋਰਟ (ਚੰਡੀਗੜ੍ਹ, 4 ਨਵੰਬਰ 2025): ਚੰਡੀਗੜ੍ਹ ਨਾਲ ਲੱਗਦੇ ਪਿੰਡ ਦੜਵਾ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਟ੍ਰਾਂਸਪੋਰਟ ਕੰਪਨੀ ਦੀ ਕੰਧ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ 75 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ 3 ਛੋਟੇ ਪੋਤੇ-ਪੋਤੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਹਾਦਸੇ ਤੋਂ ਬਾਅਦ ਇਲਾਕੇ ਵਿੱਚ ਭਾਜੜ ਮਚ ਗਈ ਅਤੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮਲਬਾ ਹਟਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸੈਕਟਰ-32 ਦੇ ਹਸਪਤਾਲ ਪਹੁੰਚਾਇਆ।

ਮ੍ਰਿਤਕ ਔਰਤ ਦੀ ਪਛਾਣ ਗੰਗੀਆ ਦੇਵੀ ਵਜੋਂ ਹੋਈ ਹੈ।

ਮ੍ਰਿਤਕਾ ਦੀ ਨੂੰਹ ਸੁਨੀਤਾ ਮੁਤਾਬਕ, ਉਸ ਦੀ ਸੱਸ ਆਪਣੇ ਬੱਚਿਆਂ (ਪੋਤੇ-ਪੋਤੀਆਂ) ਨਾਲ ਸੈਰ ਕਰਨ ਗਈ ਸੀ। ਇਸ ਦੌਰਾਨ ਉਹ ਇੱਕ ਗੋਦਾਮ ਦੀ ਕੰਧ ਨੇੜੇ ਬੈਠ ਗਏ ਸਨ, ਜਦੋਂ ਕੰਧ ਅਚਾਨਕ ਡਿੱਗ ਗਈ। ਇਸ ਮੰਦਭਾਗੀ ਘਟਨਾ ਕਾਰਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।