Punjab Sports

ਦਸੂਹਾ ਦੀ ਅਮਨਦੀਪ ਕੌਰ ਨੇ ਰਚਿਆ ਇਤਿਹਾਸ, ਸਾਊਥ ਏਸ਼ੀਅਨ ਗੇਮਜ਼ ’ਚ ਜਿੱਤਿਆ ਸੋਨਾ

ਬਿਊਰੋ ਰਿਪੋਰਟ (31 ਅਕਤੂਬਰ, 2025): ਸਾਊਥ ਏਸ਼ੀਅਨ ਫੇਡਰੇਸ਼ਨ ਗੇਮਜ਼ ਰਾਂਚੀ ਵਿੱਚ ਹੋਏ ਐਥਲੈਟਿਕਸ ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਵੁਮੈਨ, ਦਸੂਹਾ ਦੀ ਖਿਡਾਰਨ ਅਮਨਦੀਪ ਕੌਰ ਨੇ ਸੋਨ ਤਮਗਾ ਜਿੱਤ ਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।

ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਅਮਨਦੀਪ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ। ਕਾਲਜ ਦੀ ਪ੍ਰਬੰਧਕੀ ਕਮੇਟੀ, ਸਮੂਹ ਸਟਾਫ਼ ਅਤੇ ਖੇਡ ਵਿਭਾਗ ਦੀ ਮੁਖੀ ਮੈਡਮ ਪਰਮਿੰਦਰ ਕੌਰ ਢਿੱਲੋਂ ਨੇ ਅਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।