India Punjab

ਪਰਾਲੀ ਮਾਮਲੇ ’ਤੇ CM ਮਾਨ ਦਾ ਦਿੱਲੀ ਸਰਕਾਰ ’ਤੇ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਜਲਾਉਣ ਦੇ ਮੁੱਦੇ ‘ਤੇ ਦਿੱਲੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਰਾਲੀ ਦੇ ਨਾਂ ‘ਤੇ ਬਦਨਾਮ ਕੀਤਾ ਜਾ ਰਿਹਾ ਹੈ। ਹਰ ਮਸਲੇ ਵਿੱਚ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਮਾਨ ਨੇ ਸਵਾਲ ਚੁੱਕਿਆ, “ਹਵਾ ਨਹੀਂ ਚੱਲ ਰਹੀ, ਧੂਆਂ ਦਿੱਲੀ ਕਿਵੇਂ ਪਹੁੰਚ ਗਿਆ?” ਉਨ੍ਹਾਂ ਕਿਹਾ ਕਿ ਪੰਜਾਬ ਦਾ ਧੂਆਂ ਦਿੱਲੀ ਜਾ ਕੇ ਰੁਕ ਜਾਂਦਾ ਹੈ, ਅੱਗੇ ਨਹੀਂ ਜਾਂਦਾ? ਇਸ ਵਾਰ ਪਰਾਲੀ ਸੜੀ ਵੀ ਨਹੀਂ, ਪਰ ਦੋਸ਼ ਪਹਿਲਾਂ ਤੋਂ ਹੀ ਪੰਜਾਬ ‘ਤੇ ਥੋਪ ਦਿੱਤੇ ਗਏ।

ਉਨ੍ਹਾਂ ਨੇ ਪੁੱਛਿਆ, “ਪੰਜਾਬ ਦਾ ਧੂੰਆ ਦਿੱਲੀ ਆਉਂਦਾ ਹੈ ਹਰਿਆਣੇ ਦਾ ਕਿਉਂ ਨਹੀਂ।  ਮਾਨ ਨੇ ਕਿਹਾ ਕਿ ਪਰਾਲੀ ਨੂੰ ਸਿਰਫ਼ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਮਾਨ ਨੇ ਕੇਂਦਰ ਨੂੰ ਸਲਾਹ ਦਿੱਤੀ ਕਿ ਅੰਨਦਾਤੇ ਨੂੰ ਬਦਨਾਮ ਨਾ ਕਰੇ, ਪੱਕਾ ਹੱਲ ਲੱਭੇ ਤੇ ਕਿਸਾਨਾਂ ਨੂੰ ਦੂਜੀਆਂ ਫਸਲਾਂ ਲਈ ਪ੍ਰੇਰਿਤ ਕਰੇ। ਉਨ੍ਹਾਂ ਜ਼ੋਰ ਦਿੱਤਾ ਕਿ ਕੇਂਦਰ ਨੂੰ ਹੱਲ ਲੱਭਣਾ ਚਾਹੀਦਾ ਹੈ, ਨਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਉਣਾ।