ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਸੋਮਵਾਰ ਨੂੰ ਪਰਾਲੀ ਸਾੜਨ ਦੀਆਂ 45 ਘਟਨਾਵਾਂ ਦਰਜ ਹੋਈਆਂ, ਜੋ ਪਿਛਲੇ ਦਿਨ ਦੀਆਂ 67 ਘਟਨਾਵਾਂ ਤੋਂ ਥੋੜ੍ਹੀ ਘੱਟ ਹਨ। ਇਸ ਸੀਜ਼ਨ ਵਿੱਚ ਕੁੱਲ 353 ਘਟਨਾਵਾਂ ਹੋਈਆਂ, ਜੋ ਪਿਛਲੇ ਸਾਲ ਨਾਲੋਂ 76% ਘੱਟ ਹਨ। 2024 ਵਿੱਚ 1,445 ਅਤੇ 2023 ਵਿੱਚ 1,618 ਘਟਨਾਵਾਂ ਸਨ।ਤਰਨਤਾਰਨ ਵਿੱਚ 12, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ 8-8 ਘਟਨਾਵਾਂ ਨਾਲ ਸਿਖਰ ‘ਤੇ ਰਹੇ।ਦੀਵਾਲੀ ਦੇ ਪਟਾਕਿਆਂ ਕਾਰਨ ਹਵਾ ਗੁਣਵੱਤਾ ਵਿਗੜੀ। ਸ਼ਾਮ 7 ਵਜੇ ਤੱਕ PM10 ਪੱਧਰ: ਬਠਿੰਡਾ 133, ਜਲੰਧਰ 202, ਲੁਧਿਆਣਾ 196, ਮੰਡੀ ਗੋਬਿੰਦਗੜ੍ਹ 139, ਪਟਿਆਲਾ 104 ਅੰਕ ਤੱਕ ਪਹੁੰਚਿਆ।