Manoranjan Punjab

ਪੰਜਾਬੀ ਗਾਇਕ ਖ਼ਾਨ ਸਾਹਿਬ ’ਤੇ ਟੁੱਟਾ ਦੁੱਖਾਂ ਦਾ ਪਹਾੜ, ਮਾਂ ਤੋਂ ਬਾਅਦ ਪਿਤਾ ਦਾ ਵੀ ਹੋਇਆ ਦਿਹਾਂਤ

ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੇ ਪਿਤਾ ਇਕਬਾਲ ਮੁਹੰਮਦ (70) ਦਾ ਸੋਮਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਬਾਥਰੂਮ ਵਿੱਚ ਨਹਾਉਂਦੇ ਸਮੇਂ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਤੋਂ 17 ਦਿਨ ਪਹਿਲਾਂ ਹੀ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ 25 ਸਤੰਬਰ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋਇਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਇਲਾਜ ਅਧੀਨ ਸਨ, ਪਰ ਸਿਹਤ ਵਿੱਚ ਸੁਧਾਰ ਨਹੀਂ ਹੋਇਆ।

ਮਾਂ ਦੀ ਮੌਤ ਦੀ ਖਬਰ ਮਿਲਣ ‘ਤੇ ਖਾਨ ਸਾਬ ਨੇ ਕੈਨੇਡਾ ਵਿੱਚ ਇੱਕ ਸ਼ੋਅ ਰੱਦ ਕਰਕੇ ਕਪੂਰਥਲਾ ਵਾਪਸ ਆ ਕੇ ਅੰਤਿਮ ਸੰਸਕਾਰ ਕੀਤਾ। ਇਕਬਾਲ ਮੁਹੰਮਦ ਆਪਣੀ ਪਤਨੀ ਦੇ ਵਿਛੋੜੇ ਕਾਰਨ ਬਹੁਤ ਦੁਖੀ ਸਨ ਅਤੇ ਸਪੱਸ਼ਟ ਤੌਰ ‘ਤੇ ਉਦਾਸ ਦਿਖਾਈ ਦਿੰਦੇ ਸਨ। ਤਿੰਨ ਹਫਤਿਆਂ ਦੇ ਅੰਦਰ ਮਾਪਿਆਂ ਦੇ ਦੇਹਾਂਤ ਨਾਲ ਖਾਨ ਸਾਬ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਸੋਗ ਦੀ ਲਹਿਰ ਛਾ ਗਈ। ਇਸ ਦੁਖਦਾਈ ਸਮੇਂ ਵਿੱਚ ਪਰਿਵਾਰ ਅਤੇ ਸਮਰਥਕ ਸ਼ੋਕ ਵਿੱਚ ਹਨ।