Punjab

ਪੰਜਾਬ ਵਿੱਚ ਰਾਤਾਂ ਹੋਣਗੀਆਂ ਠੰਢੀਆਂ, ਤਾਪਮਾਨ ਆਮ ਤੋਂ 2.2 ਡਿਗਰੀ ਘੱਟ

weather update todays weather weather today weather update today

ਬਿਊਰੋ ਰਿਪੋਰਟ (12 ਅਕਤੂਬਰ, 2025): ਪੰਜਾਬ ਵਿੱਚ ਹੁਣ ਰਾਤਾਂ ਦੌਰਾਨ ਠੰਢ ਵੱਧਣ ਦੀ ਸੰਭਾਵਨਾ ਹੈ। ਹਾਲਾਂਕਿ ਪੱਛਮੀ ਸਿਸਟਮ ਦੇ ਸ਼ਾਂਤ ਹੋ ਜਾਣ ਤੋਂ ਬਾਅਦ ਸੂਬੇ ਦਾ ਔਸਤ ਤਾਪਮਾਨ ਹੌਲੀ-ਹੌਲੀ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 0.4 ਡਿਗਰੀ ਦਾ ਇਜਾਫ਼ਾ ਦਰਜ ਕੀਤਾ ਗਿਆ ਹੈ, ਪਰ ਤਾਪਮਾਨ ਹਾਲੇ ਵੀ ਆਮ ਤੋਂ 2.2 ਡਿਗਰੀ ਘੱਟ ਹੈ। ਬਠਿੰਡਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਹਫ਼ਤੇ ਤੱਕ ਪੰਜਾਬ ਵਿੱਚ ਮੌਸਮ ਖ਼ੁਸ਼ਕ ਰਹੇਗਾ ਅਤੇ ਕਿਸੇ ਵੀ ਹਿੱਸੇ ਵਿੱਚ ਮੀਂਹ ਦੇ ਆਸਾਰ ਨਹੀਂ ਹਨ। ਖੇਤੀਬਾੜੀ ਮਾਹਰਾਂ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਹੋਏ ਵੱਧ ਮੀਂਹ ਕਾਰਨ ਕਈ ਥਾਵਾਂ ’ਤੇ ਝੋਨੇ ਦੀ ਫਸਲ ਹਾਲੇ ਪੱਕੀ ਨਹੀਂ ਹੈ। ਹੁਣ ਮਿਲ ਰਹੀ ਧੁੱਪ ਫਸਲ ਲਈ ਲਾਭਕਾਰੀ ਰਹੇਗੀ ਅਤੇ ਹਲਕੀ ਨਮੀ ਨਾਲ ਮੌਸਮ ਸੰਤੁਲਿਤ ਬਣਿਆ ਰਹੇਗਾ।

ਅਗਲੇ ਹਫ਼ਤੇ ਦੌਰਾਨ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਦਿਨ ਦਾ ਤਾਪਮਾਨ ਆਮ ਰਹੇਗਾ। ਹਾਲਾਂਕਿ, ਸ਼ਹਿਰਾਂ ਵਿੱਚ ਮੌਜੂਦਾ ਤਾਪਮਾਨ ਜੋ ਲਗਭਗ 30 ਡਿਗਰੀ ਦੇ ਨੇੜੇ ਹੈ, ਉਹ 30 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਰਾਤ ਦੇ ਸਮੇਂ ਮੌਸਮ ਹੋਰ ਠੰਢਾ ਰਹੇਗਾ। ਇਸ ਵੇਲੇ ਬਹੁਤਰੇ ਸ਼ਹਿਰਾਂ ਦਾ ਰਾਤ ਦਾ ਤਾਪਮਾਨ ਕਰੀਬ 18 ਡਿਗਰੀ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਇਹ 20 ਡਿਗਰੀ ਤੋਂ ਵੱਧ ਨਹੀਂ ਹੋਵੇਗਾ।