Punjab Religion

ਸ੍ਰੀ ਅਨੰਦਪੁਰ ਸਾਹਿਬ ਵਿੱਚ ਇਜਲਾਸ ਸੱਦਣ ਦੀ ਤਿਆਰੀ, ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੋਵੇਗਾ ਸ਼ੈਸਨ

ਸ੍ਰੀ ਅਨੰਦਪੁਰ ਸਾਹਿਬ : 350ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ। ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕੋਈ ਸੈਸ਼ਨ ਚੰਡੀਗੜ੍ਹ ਸਥਿਤ ਵਿਧਾਨਸਭਾ ਤੋਂ ਬਾਹਰ ਹੋਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਂਝੀ ਕਰਦਿਆਂ ਵੱਡੇ ਐਲਾਨ ਕਰ ਦਿੱਤੇ ਨੇ ਤੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਮੌਕੇ ਕੀਤੇ ਜਾ ਰਹੇ ਵੱਡੇ ਉਪਰਾਲਿਆਂ ਬਾਰੇ ਦੱਸਦਿਆਂ ਕਿਹਾ ਕਿ 24 ਨਵੰਬਰ ਨੂੰ ਸੱਦਿਆ ਜਾਣ ਵਾਲਾ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ 5 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ਦਾ ਉਦਘਾਟਨ ਕਰਨਗੇ।

ਸ਼ਤਾਬਦੀ ਸਬੰਧੀ ਸ੍ਰੀਨਗਰ ਤੇ ਪੰਜਾਬ ਚ ਵੱਖ ਵੱਖ ਥਾਵਾਂ ਤੋਂ 4 ਨਗਰ ਕੀਰਤਨ ਕੱਢੇ ਜਾਣਗੇ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ। ਪੰਜਾਬ ਦੇ ਸਾਰੇ ਜ਼ਿਲਿਆਂ ਚ ਸ਼ਹਾਦਤ ਸਬੰਧੀ ਲਾਈਟ ਐਂਡ ਸਾਊਂਡ ਸ਼ੋਅ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਹੋਣਗੇ, 25 ਅਕਤੂਬਰ ਨੂੰ ਗੁ. ਸੀਸ ਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਪੰਜਾਬ ਸਰਕਾਰ ਸਮਾਗਮਾਂ ਦੀ ਆਰੰਭਤਾ ਕਰੇਗੀ।

23, 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਹੋਣਗੇ। ਇਸੇ ਨਾਲ ਹੀ ਸਰਬ ਧਰਮ ਸੰਮੇਲਨ ਵੀ ਹੋਵੇ, ਨੌਵੇਂ ਪਾਤਸ਼ਾਹ ਦੇ ਜੀਵਨ ਤੇ ਡਰੋਨ ਸ਼ੋਅ ਵੀ ਹੋਵੇਗਾ। ਵਿਰਸਤ ਏ ਖ਼ਾਲਸਾ ਐਗਜ਼ੀਬੀਸ਼ਨਾਂ ਚੱਲਣਗੀਆਂ। ਸਾਢੇ ਤਿੰਨ ਲੱਖ ਪੌਦੇ ਪੂਰੇ ਪੰਜਾਬ ਚ ਲਾਏ ਜਾਣਗੇ। ਅੰਮ੍ਰਿਤਸਰ, ਬਾਬਾ ਬਕਾਲੇ, ਪਟਿਆਲਾ ਤੇ ਅਨੰਦਪੁਰ ਸਾਹਿਬ ਵੱਡੇ ਸਮਾਗਮ ਹੋਣਗੇ ਤੇ ਇੱਕ ਦੋ ਦਿਨਾਂ ਚ ਹੈਰੀਟੇਜ ਸਟੀਰਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ।