ਬਿਊਰੋ ਰਿਪੋਰਟ (2 ਅਕਤੂਬਰ, 2025): ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਅਕਸਰ ਹੜ੍ਹ ਪੀੜਤਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ ਅਤੇ ਇਸ ਮੌਕੇ ਵੀ ਉਨ੍ਹਾਂ ਨੇ ਆਪਣਾ ਖ਼ਾਸ ਦਿਨ ਹੜ੍ਹ ਪੀੜਤਾਂ ਦੇ ਨਾਂ ਲਾਇਆ ਹੈ। ਆਪਣੇ ਜਨਮਦਿਨ ਮੌਕੇ ਮਨਕੀਰਤ ਨੇ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪੀੜਤਾਂ ਨੂੰ 21 ਸੋਨਾਲੀਕਾ ਟਰੈਕਟਰ ਭੇਟ ਕੀਤੇ ਹਨ।
ਇਹ ਟਰੈਕਟਰ ਇਤਿਹਾਸਿਕ ਗੁਰਦੁਆਰਾ ਹੱਟ ਸਾਹਿਬ ਦੇ ਬਾਹਰ ਲਾਈਨ ਵਿੱਚ ਖੜ੍ਹੇ ਕੀਤੇ ਗਏ, ਜਿੱਥੇ ਗੁਰੂ ਨਾਨਕ ਦੇਵ ਜੀ ਵੱਲੋਂ ‘ਤੇਰਾ-ਤੇਰਾ’ ਤੋਲਿਆ ਗਿਆ ਸੀ। ਮਨਕੀਰਤ ਔਲਖ ਨੇ ਹੜ੍ਹ ਪੀੜਤ ਕਿਸਾਨਾਂ ਨੂੰ 100 ਟਰੈਕਟਰਾਂ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹ ਇਸ ਵਾਅਦੇ ਨੂੰ ਲਗਾਤਾਰ ਪੂਰਾ ਕਰ ਰਹੇ ਹਨ। ਅੱਜ ਉਨ੍ਹਾਂ ਆਪਣੇ ਜਨਮ ਦਿਨ ’ਤੇ 21 ਟਰੈਕਟਰਾਂ ਦੀ ਸੇਵਾ ਕਰਕੇ ਉਨ੍ਹਾਂ ਨੇ ਇਸ ਨੇਕ ਕੰਮ ਨੂੰ ਜਾਰੀ ਰੱਖਿਆ ਹੈ। ਹਰ ਟਰੈਕਟਰ ’ਤੇ ‘ਟੀਮ ਮਨਕੀਰਤ ਔਲਖ’ ਲਿਖਿਆ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਉਹ 20 ਟਰੈਕਟਰਾਂ ਦੀ ਸੇਵਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮਾਨਸਾ ਜ਼ਿਲ੍ਹੇ ’ਚ ਹੜ੍ਹਾਂ ਕਾਰਨ ਘਰ ਢਹਿ ਜਾਣ ’ਤੇ ਇਕ ਕਬੱਡੀ ਖਿਡਾਰਨ ਦੀ ਵੀ ਘਰ ਬਣਾਉਣ ਲਈ ਮਦਦ ਕੀਤੀ ਗਈ ਸੀ।
View this post on Instagram