ਬਿਊਰੋ ਰਿਪੋਰਟ (2 ਅਕਤੂਬਰ, 2025): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਦੇ ਸਕੂਲਜ਼ ਆਫ ਐਮੀਨੈਂਸ ਵਿੱਚ 5 ਰਿਟਾਇਰਡ ਮਿਗ-21 ਜਹਾਜ਼ ਖੜੇ ਕਰਨ ਦੀ ਮੰਗ ਕੀਤੀ ਹੈ।
ਇਹ ਜਹਾਜ਼ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਨੰਗਲ ਅਤੇ ਖਰੜ ਦੇ ਸਕੂਲਾਂ ਵਿੱਚ ਰੱਖੇ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਇਤਿਹਾਸਕ ਜਹਾਜ਼ਾਂ ਦੀ ਸਥਾਪਨਾ ਨਾਲ ਵਿਦਿਆਰਥੀਆਂ ਵਿੱਚ ਦੇਸ਼ ਪ੍ਰੇਮ, ਸੇਵਾ ਭਾਵਨਾ ਅਤੇ ਹੌਸਲਾ ਜਾਗਰੂਕ ਹੋਵੇਗਾ।
ਬੈਂਸ ਨੇ ਕਿਹਾ ਕਿ ਇਹ ਮਿਗ–21 ਨੂੰ ਜੀਵੰਤ ਸ਼ਰਧਾਂਜਲੀ ਹੋਵੇਗੀ ਜੋ ਆਉਣ ਵਾਲੀਆਂ ਪੀੜੀਆਂ ਨੂੰ ਭਾਰਤ ਦੀ ਸ਼ਾਨਦਾਰ ਰੱਖਿਆ ਵਿਰਾਸਤ ਯਾਦ ਦਿਵਾਉਂਦੀ ਰਹੇਗੀ।
✈️ Honouring India’s Defence Legacy in Punjab Schools!
School Education Minister @harjotbains has written to Air Chief Marshal Aman Preet Singh, proposing the deployment of 5 retired MiG-21 aircraft in Punjab’s Schools of Eminence — Ludhiana, Amritsar, Ferozepur, Nangal &… pic.twitter.com/WpYmh5L61b
— AAP Punjab (@AAPPunjab) October 2, 2025