‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਯੂ-ਟਿਊਬ ਨੇ ਕੰਵਰ ਗਰੇਵਾਲ ਤੇ ਹਿੰਮਤ ਸੰਧੂ ਦੇ ਗੀਤ ‘ਐਲਾਨ’ ਤੇ ‘ਅਸੀਂ ਵੱਢਾਂਗੇ’ ਨੂੰ ਆਪਣੇ ਖਾਤੇ ‘ਚੋਂ ਹਟਾ ਦਿੱਤਾ ਹੈ। ਇਹ ਗੀਤ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਦੀ ਗੱਲ ਕਰਦੇ ਸਨ। ‘ਦ ਟ੍ਰਿਬਿਊਨ ਦੀ ਖਬਰ ਮੁਤਾਬਿਕ ਕੇਂਦਰ ਸਰਕਾਰ ਨੇ ਇਨ੍ਹਾਂ ਗੀਤਾਂ ਦੀ ਕਾਨੂੰਨੀ ਸ਼ਿਕਾਇਤ ਕੀਤੀ ਸੀ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਮੋਰਚੇ ‘ਚ ਡਟੇ ਲੋਕਾਂ ਵਿੱਚ ਜੋਸ਼ ਭਰਨ ਲਈ ਕਈ ਕਲਾਕਾਰਾਂ ਨੇ ਗੀਤ ਗਾਏ ਹਨ। ਕੰਵਰ ਗਰੇਵਾਲ ਦਾ ਗੀਤ ‘ਐਲਾਨ’ ਯੂ-ਟਿਊਬ ‘ਤੇ ਕਰੀਬ ਇੱਕ ਕਰੋੜ ਵਾਰ ਦੇਖਿਆ ਜਾ ਚੁੱਕਾ ਹੈ।
India
International
Punjab
ਸਰਕਾਰ ਨੇ ਲਾਈ ਸ਼ਿਕਾਇਤ, ਯੂ-ਟਿਊਬ ਨੇ ਹਟਾਏ ‘ਅਸੀਂ ਵੱਢਾਂਗੇ’ ਤੇ ‘ਐਲਾਨ’
- February 7, 2021
Related Post
India, International, Punjab, Video
VIDEO-ਅੱਜ ਦੀਆਂ 5 ਵੱਡੀਆਂ ਖ਼ਬਰਾਂ | THE KHALAS TV
November 26, 2024