International

ਪਾਕਿਸਤਾਨ ਨੇ ਭਾਰਤ ਨਾਲ ਟਕਰਾਅ ਨੂੰ ਸਕੂਲੀ ਸਿਲੇਬਸ ਵਿੱਚ ਜੋੜਿਆ, ਤੱਥਾਂ ਨੂੰ ਤੋੜ-ਮਰੋੜ ਕੀਤਾ ਪੇਸ਼

ਬਿਊਰੋ ਰਿਪੋਰਟ (25 ਸਤੰਬਰ 2025): ਪਾਕਿਸਤਾਨ ਨੇ ਆਪਣੀਆਂ ਸਕੂਲੀ ਕਿਤਾਬਾਂ ਵਿੱਚ ਭਾਰਤ ਨਾਲ ਹੋਏ ਸੰਘਰਸ਼ ਨੂੰ ਨਵੇਂ ਸਿਲੇਬਸ ਦੇ ਰੂਪ ਵਿੱਚ ਸ਼ਾਮਲ ਕਰ ਲਿਆ ਹੈ, ਜਿਸ ਵਿੱਚ ਤੱਥਾਂ ਨੂੰ ਤੋੜਮਰੋੜ ਕੇ ਦਰਸਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਕਿਤਾਬਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 7 ਮਈ 2025 ਨੂੰ ਭਾਰਤ ਨੇ ਬਿਨਾਂ ਕਿਸੇ ਕਾਰਨ ਦੇ ਪਾਕਿਸਤਾਨ ’ਤੇ ਹਮਲਾ ਕੀਤਾ ਅਤੇ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਝੂਠਾ ਇਲਜ਼ਾਮ ਲਗਾਇਆ।

ਪਾਕਿਸਤਾਨੀ ਕਿਤਾਬਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਭਾਰਤ ਵੱਲੋਂ ਯੁੱਧ ਸ਼ੁਰੂ ਕੀਤਾ ਗਿਆ ਸੀ ਅਤੇ ਪਾਕਿਸਤਾਨੀ ਫੌਜ ਨੇ ਜਵਾਬੀ ਕਾਰਵਾਈ ਵਿੱਚ ਭਾਰਤ ਦੇ 4 ਰਾਫੇਲ ਲੜਾਕੂ ਜਹਾਜ਼ਾਂ ਸਮੇਤ ਕਈ ਹਵਾਈ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ।

ਹਾਲਾਂਕਿ, ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਨਵੀਆਂ ਕਿਤਾਬਾਂ ਕਿਸ ਕਲਾਸ ਲਈ ਜਾਰੀ ਕੀਤੀਆਂ ਗਈਆਂ ਹਨ।