ਬਿਉਰੋ ਰਿਪੋਰਟ – ਜਲੰਧਰ ਦੇ ਪਿੰਡ ਹੁਸੈਨਪੁਰ ਦੇ ਛਿੰਦਰਪਾਲ ਨੇ ਕਮਾਲ ਕਰ ਦਿੱਤਾ । ਕਾਰਪੈਂਟਰ ਦਾ ਕੰਮ ਕਰਨ ਵਾਲਾ ਛਿੰਦਰਪਾਲ ਰਾਤੋਂ ਰਾਤ ਲੱਖਪਤੀ ਬਣ ਗਿਆ ਹੈ । ਉਸ ਨੇ ਇਹ ਪੈਸਾ ਲਾਟਰੀ ਨਾਲ ਨਹੀਂ ਬਲਕਿ ਆਪਣੇ ਗਿਆਨ ਨਾਲ ਕਮਾਇਆ ਹੈ ।
ਮਸ਼ਹੂਰ ਟੀਵੀ ਸ਼ੌਅ ‘ਕੌਣ ਬਣੇਗਾ ਕਰੋੜਪਤੀ’ ਵਿੱਚ ਛਿੰਦਰਪਾਲ ਨੇ 50 ਲੱਖ ਜਿੱਤੇ । ਛਿੰਦਰਪਾਲ ਭਾਵੇਂ ਹਥੀ ਕਾਰਪੈਂਟਰ ਦਾ ਕੰਮ ਕਰਦਾ ਸੀ ਪਰ ਪੜਾਈ-ਲਿਖਾਈ ਅਤੇ ਜਨਰਲ ਨਾਲੇਜ ਵਿੱਚ ਉਸ ਦੀ ਗਹਿਰੀ ਦਿਲਚਸਪੀ ਸੀ ਇਸੇ ਦੀ ਬਦੌਲਤ ਉਹ ਪਹਿਲਾਂ ਹਾਟਸੀਟ ‘ਤੇ ਅਮਿਤਾਭ ਬਚਨ ਦੇ ਸਾਹਮਣੇ ਬੈਠਿਆ ਅਤੇ ਫਿਰ ਆਪਣੇ ਗਿਆਨ ਦੇ ਨਾਲ 50 ਲੱਖ ਜਿੱਤ ਲਏ ।
ਛਿੰਦਰਪਾਲ ਦੇ ਗਿਆਨ ਤੋਂ ਹੋਸਟ ਅਮਿਤਾਭ ਬਚਨ ਵੀ ਹੈਰਾਨ ਸਨ । ਉਨ੍ਹਾਂ ਨੇ ਛਿੰਦਰਪਾਲ ਦੀ ਤਾਰੀਫ ਕਰਦੇ ਹੋਏ ਕਿਹਾ ਜੇਕਰ ਲਗਣ ਹੋਏ ਤਾਂ ਕੁਝ ਵੀ ਮੁਸ਼ਕਿਲ ਨਹੀਂ ਹੈ । ਛਿੰਦਰਪਾਲ ਨੂੰ ਜਦੋਂ 25 ਲੱਖ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦੇਣ ਲ਼ਈ 2 ਲਾਈਫ ਲਾਈਨ ਦੀ ਵਰਤੋਂ ਕੀਤੀ । ਕਿਸਮਤ ਉਸ ਦੇ ਨਾਲ ਸੀ ਅਤੇ ਉਹ ਜਦੋਂ 50 ਲੱਖ ਦੇ ਸਵਾਲ ਲਈ ਖੇਡ ਰਿਹਾ ਸੀ ਤਾਂ ਉਸ ਨੇ ਬਿਨਾਂ ਲਾਈਫ ਲਾਈਨ ਉੱਤਰ ਦਿੱਤਾ ਅਤੇ ਉਹ ਸਹੀ ਸਾਬਿਤ ਹੋਇਆ ।
50 ਲੱਖ ਜਿੱਤਣ ਤੋਂ ਬਾਅਦ ਛਿੰਦਰਪਾਲ ਦੇ ਸਾਹਮਣੇ 1 ਕਰੋੜ ਦਾ ਸਵਾਲ ਸੀ ਪਰ ਉਸ ਕੋਲ ਜਵਾਬ ਨਹੀਂ ਸੀ ਹੋਸਟ ਅਮਿਤਾਭ ਬਚਨ ਨੇ ਜਵਾਬ ਨਾ ਹੋਣ ਸੂਰਤ ਵਿੱਚ ਖੇਡ ਛੱਡ ਦੀ ਸਲਾਹ ਦਿੱਤੀ । 50 ਲੱਖ ਕਮਾ ਚੁੱਕੇ ਛਿੰਦਰਪਾਲ ਨੇ ਗੇਮ ਛੱਡ ਦਿੱਤੀ ।
‘ਕੌਣ ਬਣੇਗਾ ਕਰੋੜਪਤੀ’ ਵਿੱਚ 50 ਲੱਖ ਜਿੱਤਣ ਤੋਂ ਬਾਅਦ ਛਿੰਦਰਪਾਲ ਨੇ ਦੱਸਿਆ ਕਿ ਉਹ ਇਸ ਰਕਮ ਨਾਲ ਪਰਿਵਾਰ ਦਾ ਜੀਵਨ ਬਿਹਤਰ ਕਰਨਗੇ ਅਤੇ ਬੱਚਿਆਂ ਦੀ ਪੜਾਈ ‘ਤੇ ਖਰਚ ਕਰਨਗੇ ।