India Lifestyle

ਸੋਨਾ-ਚਾਂਦੀ ਦੇ ਭਾਅ ਆਲ ਟਾਈਮ ਹਾਈ ’ਤੇ, ਸੋਨਾ 1.11 ਲੱਖ ਤੋਲਾ ਤੇ ਚਾਂਦੀ 1.29 ਲੱਖ ਪ੍ਰਤੀ ਕਿਲੋ ’ਤੇ ਪਹੁੰਚੀ

ਬਿਊਰੋ ਰਿਪੋਰਟ (16 ਸਤੰਬਰ, 2025): ਸੋਨਾ ਅਤੇ ਚਾਂਦੀ ਦੇ ਭਾਅ ਅੱਜ 16 ਸਤੰਬਰ ਨੂੰ ਨਵੇਂ ਰਿਕਾਰਡ ’ਤੇ ਪਹੁੰਚ ਗਏ ਹਨ। ਇੰਡੀਆ ਬੁਲਿਅਨ ਐਂਡ ਜੁਵੇਲਰਜ਼ ਐਸੋਸੀਏਸ਼ਨ (IBJA) ਮੁਤਾਬਕ, 10 ਗ੍ਰਾਮ 24 ਕੈਰਟ ਸੋਨਾ 1,029 ਰੁਪਏ ਵਧ ਕੇ 1,10,540 ਰੁਪਏ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸੋਨਾ 1,09,511 ਰੁਪਏ ’ਤੇ ਸੀ।

ਚਾਂਦੀ ਦਾ ਭਾਅ ਵੀ 1,198 ਰੁਪਏ ਵਧ ਕੇ 1,28,989 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ 1,27,791 ਰੁਪਏ ’ਤੇ ਸੀ।

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ 34,378 ਰੁਪਏ ਦਾ ਵਾਧਾ ਹੋਇਆ ਹੈ। 31 ਦਸੰਬਰ 2024 ਨੂੰ 10 ਗ੍ਰਾਮ 24 ਕੈਰਟ ਸੋਨਾ 76,162 ਰੁਪਏ ਦਾ ਸੀ, ਜੋ ਹੁਣ 1,10,540 ਰੁਪਏ ਤੱਕ ਪਹੁੰਚ ਗਿਆ ਹੈ।

ਚਾਂਦੀ ਦੇ ਭਾਅ ਵਿੱਚ ਵੀ ਇਸ ਸਾਲ 42,972 ਰੁਪਏ ਦਾ ਵਾਧਾ ਹੋਇਆ ਹੈ। 31 ਦਸੰਬਰ 2024 ਨੂੰ ਇੱਕ ਕਿਲੋ ਚਾਂਦੀ 86,017 ਰੁਪਏ ਦੀ ਸੀ, ਜੋ ਹੁਣ 1,28,989 ਰੁਪਏ ਤੱਕ ਪਹੁੰਚ ਗਈ ਹੈ।