ਏਸ਼ੀਆ ਕੱਪ 2025 ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹੱਤਵਪੂਰਨ ਮੁਕਾਬਲਾ ਹੋ ਰਿਹਾ ਹੈ, ਜਿਸ ਨਾਲ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਇਹ ਟੀ-20 ਫਾਰਮੈਟ ਦਾ ਗਰੁੱਪ ਏ ਮੈਚ ਹੈ, ਜੋ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਰਾਤ 8 ਵਜੇ ਸ਼ੁਰੂ ਹੋਵੇਗਾ। ਟਾਸ 8 ਵਜੇ ਤੋਂ ਪਹਿਲਾਂ ਹੋਵੇਗਾ। ਭਾਰਤੀ ਟੀਮ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ, ਉਪ-ਕਪਤਾਨ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਜੀਤੇਸ਼ ਸ਼ਰਮਾ ਅਤੇ ਬੋਲਿੰਗ ਵਿੱਚ ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਵਰਗੇ ਮਜ਼ਬੂਤ ਖਿਡਾਰੀ ਹਨ। ਭਾਰਤ ਨੇ ਟੂਰਨਾਮੈਂਟ ਦੀ ਸ਼ੁਰੂਆਤ ਯੂਏਈ ਨੂੰ 9 ਵਿਕਟਾਂ ਨਾਲ ਹਰਾ ਕੇ ਕੀਤੀ ਹੈ, ਜਦਕਿ ਪਾਕਿਸਤਾਨ ਨੇ ਹਾਂਗਕਾਂਗ ਨੂੰ 93 ਰਨਾਂ ਨਾਲ ਹਰਾਇਆ। ਇਹ ਮੈਚ ਦੋਹਾਂ ਟੀਮਾਂ ਵਿਚਕਾਰ ਏਸ਼ੀਆ ਕੱਪ ਵਿੱਚ 19ਵਾਂ ਮੁਕਾਬਲਾ ਹੈ, ਜਿੱਥੇ ਭਾਰਤ ਨੇ 10 ਜਿੱਤਾਂ ਹਾਸਲ ਕੀਤੀਆਂ ਹਨ।
ਪਰ ਇਸ ਮੈਚ ਨੂੰ ਲੈ ਕੇ ਪੂਰੇ ਦੇਸ਼ ਵਿੱਚ ਵਿਰੋਧ ਵੀ ਉਭਰ ਰਿਹਾ ਹੈ। 22 ਅਪ੍ਰੈਲ 2025 ਨੂੰ ਪਹਿਲਗਾਮ (ਅਨੰਤਨਾਗ, ਜੰਮੂ-ਕਸ਼ਮੀਰ) ਵਿੱਚ ਅੱਤਵਾਦੀ ਹਮਲੇ ਵਿੱਚ 26 ਨਾਗਰਿਕ ( ਜ਼ਿਆਦਾਤਰ ਹਿੰਦੂ ਸੈਲਾਨੀ) ਮਾਰੇ ਗਏ ਸਨ, ਜਿਸ ਨੂੰ ਟੀਆਰਐੱਫ ਨੇ ਅਪਣਾਇਆ। ਇਸ ਨਾਲ ਭਾਰਤ-ਪਾਕਿਸਤਾਨ ਤਣਾਅ ਵਧਿਆ ਅਤੇ 7 ਮਈ ਨੂੰ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਚਲਾ ਕੇ ਪਾਕਿਸਤਾਨ ਅਤੇ ਪੀਓਕੇ ਵਿੱਚ 9 ਅੱਤਵਾਦੀ ਅਡ੍ਹੇਆਂ ‘ਤੇ ਮਿਸਾਈਲ ਹਮਲੇ ਕੀਤੇ, ਜੋ 10 ਮਈ ਨੂੰ ਰੁਕ ਗਏ।
ਇਹ ਪਹਿਲਾ ਮੌਕਾ ਹੈ ਜਦੋਂ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਇੱਕ ਦੂਜੇ ਨਾਲ ਖੇਡਣਗੀਆਂ।ਹੈਦਰਾਬਾਦ ਆਸਮਪੀ. ਅਸਦੁੱਦੀਨ ਓਵੈਸੀ ਨੇ ਸਰਕਾਰ ਨੂੰ ਟਿੱਪਣੀ ਕੀਤੀ ਕਿ ਕੀ ਮੈਚ ਤੋਂ ਕਮਾਇਆ ਪੈਸਾ ਪਹਿਲਗਾਮ ਹਮਲੇ ਵਿੱਚ ਮਾਰੇ ਗਏ 26 ਨਾਗਰਿਕਾਂ ਦੀਆਂ ਜਾਨਾਂ ਨਾਲੋਂ ਵੱਧ ਕੀਮਤੀ ਹੈ?
ਮਹਾਰਾਸ਼ਟਰ ਵਿੱਚ ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਕਿ ਪਾਰਟੀ ਦੀਆਂ ਮਹਿਲਾ ਵਰਕਰਾਂ ਨੇ ਸਿੰਦੂਰ ਇਕੱਠਾ ਕਰਕੇ ਪੀਏਮ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ।ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨੇ ਵੀ ਸਰਕਾਰ ਦੀ ਆਲੋਚਨਾ ਕੀਤੀ। ਪਹਿਲਗਾਮ ਵਿੱਚ ਪਿਤਾ ਅਤੇ 16 ਸਾਲਾਂ ਦੇ ਭਰਾ ਨੂੰ ਗੁਆਉਣ ਵਾਲੇ ਸਾਵਨ ਪਰਮਾਰ ਨੇ ਕਿਹਾ, “ਪਾਕਿਸਤਾਨ ਨਾਲ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ। ਜੇ ਮੈਚ ਖੇਡਣਾ ਹੈ ਤਾਂ ਮੇਰੇ ਭਰਾ ਨੂੰ ਵਾਪਸ ਲਿਆਓ। ਆਪ੍ਰੇਸ਼ਨ ਸਿੰਦੂਰ ਹੁਣ ਬੇਕਾਰ ਲੱਗਦਾ ਹੈ।”
ਉਨ੍ਹਾਂ ਦੀ ਮਾਂ ਕਿਰਨ ਯਤੀਸ਼ ਪਰਮਾਰ ਨੇ ਪੀਏਮ ਨਰਿੰਦਰ ਮੋਦੀ ਨੂੰ ਪੁੱਛਿਆ, “ਜੇ ਆਪ੍ਰੇਸ਼ਨ ਅਜੇ ਪੂਰਾ ਨਹੀਂ ਹੋਇਆ ਤਾਂ ਮੈਚ ਕਿਉਂ? ਸਾਡੇ ਜ਼ਖ਼ਮ ਅਜੇ ਭਰੇ ਨਹੀਂ।” ਇਹ ਵਿਰੋਧ ਰਾਜਨੀਤਕ ਅਤੇ ਭਾਵਨਾਤਮਕ ਤਣਾਅ ਨੂੰ ਉਜਾਗਰ ਕਰ ਰਿਹਾ ਹੈ।