India

ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ, ਲੋਕ ਸਭਾ ‘ਚ ਪਾਸ ਹੋਏ 12 ਅਤੇ ਰਾਜ ਸਭਾ ‘ਚ ਪਾਸ ਹੋਏ 14 ਬਿੱਲ

ਲੋਕ ਸਭਾ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਭਾਰਤੀ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ। ਲੋਕ ਸਭਾ ਨੇ 12 ਬਿੱਲਾਂ ਨੂੰ ਮਨਜ਼ੂਰੀ ਦਿੱਤੀ, ਜਦਕਿ ਰਾਜ ਸਭਾ ਨੇ 14 ਬਿੱਲ ਪਾਸ ਕੀਤੇ। ਇਹ ਸੈਸ਼ਨ ਵਿਰੋਧੀ ਧਿਰ ਦੇ ਹੰਗਾਮਿਆਂ ਅਤੇ ਵਾਕਆਊਟ ਦੇ ਬਾਵਜੂਦ ਸਫਲ ਰਿਹਾ, ਜਿਸ ਵਿੱਚ ਸਰਕਾਰ ਨੇ ਮਹੱਤਵਪੂਰਨ ਕਾਨੂੰਨੀ ਸੁਧਾਰਾਂ ਨੂੰ ਅੱਗੇ ਵਧਾਇਆ।

ਵਿਰੋਧੀ ਧਿਰ ਨੇ ਕਈ ਮੁੱਦਿਆਂ, ਖਾਸ ਤੌਰ ‘ਤੇ ਪੁਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਆਪ੍ਰੇਸ਼ਨ ਸਿੰਦੂਰ ਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਣ ਦੇ ਮੁੱਦੇ ‘ਤੇ ਜ਼ੋਰਦਾਰ ਵਿਰੋਧ ਪ੍ਰਗਟਾਇਆ।

ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਅਖਿਲੇਸ਼ ਯਾਦਵ ਅਤੇ ਸਯੋਨੀ ਘੋਸ਼ ਵਰਗੇ ਨੇਤਾਵਾਂ ਨੇ ਮੋਦੀ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ।

ਲੋਕ ਸਭਾ ਵਿੱਚ ਪਾਸ ਹੋਏ ਬਿੱਲਾਂ ਵਿੱਚ ਸ਼ਾਮਲ ਹਨ

ਲੋਕ ਸਭਾ ਵਿੱਚ ਪਾਸ ਹੋਏ ਬਿੱਲਾਂ ਦੀ ਸੂਚੀ

  • ਰਾਸ਼ਟਰੀ ਖੇਡ ਸ਼ਾਸਨ ਬਿੱਲ- 2025
  • ਗੋਆ ਰਾਜ ਦੇ ਵਿਧਾਨ ਸਭਾ ਹਲਕਿਆਂ ’ਚ ਅਨੁਸੂਚਿਤ ਜਨਜਾਤੀਆਂ ਦੀ ਪ੍ਰਤੀਨਿਧਤਾ ਦਾ ਪੁਨਰਗਠਨ ਬਿੱਲ- 2025
  • ਵਪਾਰੀ ਸ਼ਿਪਿੰਗ ਬਿੱਲ- 2025
  • ਮਨੀਪੁਰ ਵਸਤੂਆਂ ਅਤੇ ਸੇਵਾਵਾਂ ਟੈਕਸ (ਸੋਧ) ਬਿੱਲ- 2025
  • ਮਨੀਪੁਰ ਨਿਯੋਜਨ (ਨੰਬਰ 2) ਬਿੱਲ- 2025
  • ਰਾਸ਼ਟਰੀ ਡੋਪਿੰਗ ਵਿਰੋਧੀ (ਸੋਧ) ਬਿੱਲ- 2025
  • ਆਮਦਨ ਟੈਕਸ ਬਿੱਲ- 2025
  • ਟੈਕਸੇਸ਼ਨ ਕਾਨੂੰਨ (ਸੋਧ) ਬਿੱਲ- 2025
  • ਭਾਰਤੀ ਬੰਦਰਗਾਹ ਬਿੱਲ- 2025
  • ਖਾਣ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੋਧ ਬਿੱਲ- 2025
  • ਭਾਰਤੀ ਪ੍ਰਬੰਧਨ ਸੰਸਥਾਨ (ਸੋਧ) ਬਿੱਲ- 2025-ਆਨਲਾਈਨ ਗੇਮਿੰਗ ਪ੍ਰਮੋਸ਼ਨ ਅਤੇ ਨਿਯਮਨ ਬਿੱਲ- 2025

ਰਾਜ ਸਭਾ ਵਿੱਚ ਪਾਸ ਹੋਏ ਬਿੱਲਾਂ ਦੀ ਸੂਚੀ

  • ਲੈਂਡਿੰਗ ਬਿੱਲ ਬਿੱਲ- 2025
  • ਸਮੁੰਦਰ ਦੁਆਰਾ ਮਾਲ ਦੀ ਢੋਆ-ਢੁਆਈ ਬਿੱਲ- 2025
  • ਤੱਟਵਰਤੀ ਸ਼ਿਪਿੰਗ ਬਿੱਲ- 2025
  • ਮਨੀਪੁਰ ਵਸਤੂਆਂ ਅਤੇ ਸੇਵਾਵਾਂ ਟੈਕਸ (ਸੋਧ) ਬਿੱਲ- 2025
  • ਮਨੀਪੁਰ ਨਿਯੋਜਨ (ਨੰਬਰ 2) ਬਿੱਲ- 2025
  • ਵਪਾਰੀ ਸ਼ਿਪਿੰਗ ਬਿੱਲ- 2025
  • ਗੋਆ ਰਾਜ ਦੇ ਵਿਧਾਨ ਸਭਾ ਹਲਕਿਆਂ ਵਿੱਚ ਅਨੁਸੂਚਿਤ ਜਨਜਾਤੀਆਂ ਦੀ ਪ੍ਰਤੀਨਿਧਤਾ ਦਾ ਪੁਨਰਗਠਨ ਬਿੱਲ- 2025
  • ਰਾਸ਼ਟਰੀ ਖੇਡ ਪ੍ਰਸ਼ਾਸਨ ਬਿੱਲ- 2025
  • ਰਾਸ਼ਟਰੀ ਡੋਪਿੰਗ ਵਿਰੋਧੀ (ਸੋਧ) ਬਿੱਲ- 2025
  • ਆਮਦਨ ਟੈਕਸ ਬਿੱਲ, 2025, ਟੈਕਸੇਸ਼ਨ ਕਾਨੂੰਨ (ਸੋਧ) ਬਿੱਲ- 2025
  • ਭਾਰਤੀ ਬੰਦਰਗਾਹ ਬਿੱਲ- 2025
  • ਖਾਣ ਅਤੇ ਖਣਿਜ (ਵਿਕਾਸ ਅਤੇ ਨਿਯਮਨ) ਸੋਧ ਬਿੱਲ- 2025
  • ਭਾਰਤੀ ਪ੍ਰਬੰਧਨ ਸੰਸਥਾਨ (ਸੋਧ) ਬਿੱਲ- 2025

ਲਗਭਗ ਸਾਰੇ ਬਿੱਲਾਂ ‘ਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਹੰਗਾਮੇ ਦੇ ਬਾਵਜੂਦ, ਬਿੱਲ ਆਫ਼ ਲੈਡਿੰਗ ਬਿੱਲ, 2025 ਰਾਜ ਸਭਾ ਵਿੱਚ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਬਿਨਾਂ ਕਿਸੇ ਰੁਕਾਵਟ ਜਾਂ ਹੰਗਾਮੇ ਦੇ ਪਾਸ ਹੋ ਗਿਆ।