ਬਿਊਰੋ ਰਿਪੋਰਟ: ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦਾ ਥੋੜਾ ਫੇਰਬਦਲ ਕੀਤਾ ਗਿਆ ਹੈ। ਹੁਣ ਸੰਜੀਵ ਅਰੋੜਾ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਹੋਣਗੇ। ਹਰਭਜਨ ਸਿੰਘ ਈਟੀਓ ਤੋਂ ਬਿਜਲੀ ਵਿਭਾਗ ਵਾਪਸ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਹਰਭਜਨ ਸਿੰਘ ਈਟੀਓ ਸਿਰਫ਼ ਲੋਕ ਨਿਰਮਾਣ ਵਿਭਾਗ (PWD) ਸੰਭਾਲਣਗੇ।
ਦੱਸ ਦੇਈਏ ਸੰਜੀਵ ਅਰੋੜਾ ਲੁਧਿਆਣਾ ਤੋਂ ਜ਼ਿਮਨੀ ਚੋਣ ਜਿੱਤ ਕੇ ਉਦਯੋਗ ਮੰਤਰੀ ਬਣੇ ਸਨ। ਹੁਣ ਉਹ ਇਹ ਦੋਵੇਂ ਵਿਭਾਗ ਸੰਭਾਲਣਗੇ।
