ਬਿਊਰੋ ਰਿਪੋਰਟ: ਪੰਜਾਬ ਸਰਕਾਰ ਨੇ 26 ਜਨਵਰੀ 2026 ਨੂੰ ਗਣਤੰਤਰ ਦਿਵਸ ਮੌਕੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਸੂਬੇ ਵਿੱਚੋਂ 13 ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਇਹ ਸਾਰੇ ਨਾਮ ਅਜਿਹੇ ਵਿਅਕਤੀਆਂ ਦੇ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਕੇ ਸਮਾਜ ਅਤੇ ਦੇਸ਼ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
ਇਨ੍ਹਾਂ ਨਾਵਾਂ ਵਿੱਚ ਸਮਾਜ ਸੇਵਾ, ਕਲਾ, ਖੇਤੀਬਾੜੀ, ਖੇਡਾਂ, ਪੱਤਰਕਾਰੀ ਅਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਦੇ ਬਜ਼ੁਰਗ ਸ਼ਾਮਲ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦਾ ਯੋਗਦਾਨ ਨਾ ਸਿਰਫ਼ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਪ੍ਰੇਰਨਾਦਾਇਕ ਹੈ।
ਇਨ੍ਹਾਂ ਵਿੱਚੋਂ, ਮੈਰਾਥਨ ਦੌੜਾਕ ਫੌਜਾ ਸਿੰਘ ਦਾ ਨਾਮ ਖਾਸ ਤੌਰ ’ਤੇ ਸੁਰਖ਼ੀਆਂ ਵਿੱਚ ਹੈ, ਜੋ ਆਪਣੀ ਲੰਬੀ ਉਮਰ ਅਤੇ ਖੇਡਾਂ ਪ੍ਰਤੀ ਸਮਰਪਣ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਸੜਕ ਹਾਦਸੇ ਦੌਦਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ।
ਪੰਜਾਬ ਵੱਲੋਂ ਦਿੱਤੇ ਨਾਵਾਂ ਦੀ ਸੂਚੀ-
- ਪੰਜਾਬੀ ਗਾਇਕ ਬੱਬੂ ਮਾਨ
- ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ
- 114 ਸਾਲਾ ਮਰਹੂਮ ਮੈਰਾਥਨ ਦੌੜਾਕ ਫੌਜ਼ਾ ਸਿੰਘ
- ਵੱਡੇ ਕਾਰੋਬਾਰੀ ਜਵਾਹਰ ਲਾਲ ਓਸਵਾਲ
- ਸਮਾਜ ਸੇਵਕ ਨਰਿੰਦਰ ਸਿੰਘ
- ਕਢਾਈ ਦਾ ਕੰਮ ਕਰਨ ਵਾਲੇ ਅਰੁਣ ਕੁਮਾਰ
- ਕਿਸਾਨ ਭਜਨ ਸਿੰਘ ਸ਼ੇਰਗਿੱਲ
- ਸਮਾਜ ਸੇਵੀ ਕਾਰ ਸੇਵਕ ਭੂਰੀਵਾਲੇ ਬਾਬਾ ਕਸ਼ਮੀਰ ਸਿੰਘ
- ਭਾਈ ਗਰਇਕਬਾਲ ਸਿੰਘ
- ਜਤਿੰਦਰ ਪੰਨੂ
- ਡਾ. ਹਰਿਮੰਦਰ ਸਿੰਘ ਸਿੱਧੂ
- ਬੀਰਇੰਦਰ ਸਿੰਘ ਮਸਤੀ
- ਸੰਤ ਬਾਬਾ ਸੁੱਖਾ ਸਿੰਘ