ਹਰਿਆਣਾ : ਬਲਾਤਕਾਰੀ ਸਾਧ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਗਿਆ ਹੈ। ਤੜਕਸਾਰ ਹੀ ਉਹ ਸੁਨਾਰੀਆ ਜੇਲ ਤੋਂ ਸਿਰਸਾ ਲਈ ਰਵਾਨਾ ਹੋ ਗਿਆ। ਦੱਸ ਦੇਈਏ ਕਿ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।
ਸਵੇਰੇ 7 ਵਜੇ ਹਨੀਪ੍ਰੀਤ, ਸਿਰਸਾ ਡੇਰੇ ਦੇ ਚੇਅਰਮੈਨ ਦਾਨ ਸਿੰਘ, ਡਾ. ਆਰ. ਕੇ. ਨੈਨ ਅਤੇ ਸ਼ਰਨਦੀਪ ਸਿੰਘ ਸੀਤੂ ਦੋ ਗੱਡੀਆਂ ਨਾਲ ਰੋਹਤਕ ਪਹੁੰਚੇ ਅਤੇ ਰਾਮ ਰਹੀਮ ਦੇ ਨਾਲ ਸਿਰਸਾ ਡੇਰੇ ਲਈ ਰਵਾਨਾ ਹੋਏ। ਰਾਮ ਰਹੀਮ ਦਾ ਜਨਮਦਿਨ 15 ਅਗਸਤ ਨੂੰ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰੇ ਵਿਚ ਰੱਖੜੀ ਤੋਂ ਬਾਅਦ ਜਨਮਦਿਨ ਮਨਾਇਆ ਜਾਵੇਗਾ।
#BREAKING | Convicted for rape, murder, Dera Sacha Sauda chief Ram Rahim gets 40-day parole pic.twitter.com/FBas7G4dKm
— NDTV (@ndtv) August 5, 2025
ਰਾਮ ਰਹੀਮ ਨੂੰ ਕਦੋਂ-ਕਦੋਂ ਪੈਰੋਲ ਅਤੇ ਫਰਲੋ ਮਿਲੀ:
- ਅਕਤੂਬਰ 2020: ਮਾਂ ਦੀ ਸਿਹਤ ਖਰਾਬ ਹੋਣ ‘ਤੇ 21 ਦਿਨ ਦੀ ਪੈਰੋਲ।
- ਮਈ 2021: ਮਾਂ ਨਾਲ ਮਿਲਣ ਲਈ ਦੂਜੀ ਵਾਰ ਪੈਰੋਲ।
- ਫਰਵਰੀ 2022: ਪਰਿਵਾਰ ਨਾਲ ਮਿਲਣ ਲਈ 21 ਦਿਨ ਦੀ ਫਰਲੋ।
- ਜੂਨ 2022: 30 ਦਿਨ ਦੀ ਪੈਰੋਲ ‘ਤੇ ਧਾਰਮਿਕ ਅਤੇ ਸਮਾਜਿਕ ਕਾਰਜਕ੍ਰਮ ਆਯੋਜਿਤ ਕੀਤੇ।
- ਅਕਤੂਬਰ 2022: ਦਿਵਾਲੀ ‘ਤੇ 40 ਦਿਨ ਦੀ ਪੈਰੋਲ।
- ਜਨਵਰੀ 2023: 40 ਦਿਨ ਦੀ ਪੈਰੋਲ ‘ਤੇ ਆਨਲਾਈਨ ਸਤਸੰਗ।
- ਜੁਲਾਈ 2023: 30 ਦਿਨ ਦੀ ਪੈਰੋਲ।
- ਨਵੰਬਰ 2023: 21 ਦਿਨ ਦੀ ਫਰਲੋ, ਬਾਗਪਤ ਆਸ਼ਰਮ ਵਿੱਚ ਪ੍ਰਵਾਸ।
- ਜਨਵਰੀ 2024: 50 ਦਿਨ ਦੀ ਫਰਲੋ।
- ਅਗਸਤ 2024: 21 ਦਿਨ ਦੀ ਫਰਲੋ, ਕਈ ਕਾਰਜਕ੍ਰਮਾਂ ਵਿੱਚ ਭਾਗ ਲਿਆ।
- ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੁਣਾਵਾਂ ਤੋਂ ਪਹਿਲਾਂ ਪੈਰੋਲ।
- 28 ਜਨਵਰੀ 30 ਦਿਨ ਦੀ ਪੈਰੋਲ ਮਿਲੀ
- 9 ਅਪ੍ਰੈਲ 2025 : 21 ਦਿਨ ਦੀ ਫਰਲੋ
ਰਾਮ ਰਹੀਮ ਨੂੰ ਸਾਲ 2017 ਵਿੱਚ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ 13 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।