Punjab

ਕੈਪਟਨ ਵੱਲੋਂ ਮਜੀਠੀਆ ਦੀ ਹਮਾਇਤ ‘ਤੇ ਗਰਮਾਈ ਸਿਆਸਤ, CM ਮਾਨ ਦਾ ਕੈਪਟਨ ਅਮਰਿੰਦਰ ਨੂੰ ਜਵਾਬ

ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਸਿਆਸੀ ਤਣਾਅ ਵਧ ਗਿਆ ਹੈ। ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਮਰਥਨ ਵਿੱਚ ਬਿਆਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਰਾਜਨੀਤਿਕ ਬਦਲਾਖੋਰੀ ਅਤੇ ਬੇਰਹਿਮ ਸ਼ਾਸਨ ਦਾ ਦੋਸ਼ ਲਗਾਇਆ। ਕੈਪਟਨ ਨੇ ਕਿਹਾ ਕਿ ਮਜੀਠੀਆ ਨੂੰ ਝੂਠੇ ਦੋਸ਼ਾਂ ਅਧੀਨ ਪਰੇਸ਼ਾਨ ਕਰਨਾ ਅਤੇ ਵਿਰੋਧੀਆਂ ਨੂੰ ਨਜ਼ਰਬੰਦ ਕਰਨਾ ‘ਆਪ’ ਦੀਆਂ ਅਣਮਨੁੱਖੀ ਚਾਲਾਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਨੂੰ ਲੋਕਤੰਤਰ ਦਾ ਘਿਨਾਉਣਾ ਰੂਪ ਦੱਸਦਿਆਂ ਸਖ਼ਤ ਨਿੰਦਾ ਕੀਤੀ।

ਇਸ ਦੇ ਜਵਾਬ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ’ਤੇ ਤਿੱਖੇ ਤੰਜ ਕੱਸੇ। ਮਾਨ ਨੇ ਕਿਹਾ ਕਿ ਕੈਪਟਨ ਨੂੰ ਹੁਣ ਡਰੱਗ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਰਹੀ ਹੈ।

ਇੱਕ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਕੈਪਟਨ ਸਾਹਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ..ਜਦੋਂ ਲੋਕਾਂ ਦੇ ਪੁੱਤ ਥੋਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ ਤੜਫ ਮਰ ਰਹੇ ਸੀ ਓਸ ਵੇਲੇ ਤੁਸੀਂ ਮਹਿਫ਼ਲਾਂ ਚ ਬੈਠੇ ਸੀ..ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫ਼ਸੋਸ ਬਹੁਤ ਕੁੱਝ ਗਵਾ ਕੇ…ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛੁਡਾਏਗੀ..ਗੁਟਕਾ ਸਾਹਿਬ ਜੀ ਦੀ ਸਹੁੰ ਕਿੱਥੇ ਗਈ??।