International

ਢਾਕਾ ’ਚ ਸਕੂਲ ’ਤੇ ਬੰਗਲਾਦੇਸ਼ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ: ਪਾਇਲਟ ਸਮੇਤ 19 ਮੌਤਾਂ, 164 ਜ਼ਖ਼ਮੀ

ਬਿਊਰੋ ਰਿਪੋਰਟ: ਸੋਮਵਾਰ ਨੂੰ ਢਾਕਾ ਦੇ ਇੱਕ ਸਕੂਲ ’ਤੇ ਬੰਗਲਾਦੇਸ਼ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਏਪੀ ਦੀ ਰਿਪੋਰਟ ਅਨੁਸਾਰ ਹਾਦਸੇ ਵਿੱਚ ਹੁਣ ਤੱਕ ਪਾਇਲਟ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 164 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 60 ਤੋਂ ਵੱਧ ਜ਼ਖ਼ਮੀਆਂ ਨੂੰ ਬਰਨ ਇੰਸਟੀਚਿਊਟ ਰੈਫਰ ਕੀਤਾ ਗਿਆ ਹੈ। ਮਾਮੂਲੀ ਸੱਟਾਂ ਵਾਲੇ ਕਈ ਲੋਕਾਂ ਦਾ ਇਲਾਜ ਉੱਤਰਾ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ।

ਕਈ ਜ਼ਖ਼ਮੀਆਂ ਨੂੰ ਤਾਂ ਹੱਥ ਨਾਲ ਖਿੱਚਣ ਵਾਲੇ ਠੇਲੇ ’ਤੇ ਪਾ ਕੇ ਹਸਪਤਾਲ ਲਿਜਾਇਆ ਗਿਆ ਜਿਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਬਹੁਤ ਸਾਰੇ ਜ਼ਖਮੀ ਬੱਚਿਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਸਰਕਾਰ ਨੇ ਇੱਕ ਦਿਨ ਦਾ ਸਰਕਾਰੀ ਸੋਗ ਐਲਾਨਿਆ ਹੈ। ਹਾਦਸੇ ਸਮੇਂ ਸਕੂਲ ਵਿੱਚ ਕਲਾਸਾਂ ਚੱਲ ਰਹੀਆਂ ਸਨ ਅਤੇ ਸੈਂਕੜੇ ਵਿਦਿਆਰਥੀ ਉੱਥੇ ਮੌਜੂਦ ਸਨ।

ਬੰਗਲਾਦੇਸ਼ੀ ਫੌਜ ਨੇ ਹਵਾਈ ਸੈਨਾ ਦੇ F-7 BGI ਜਹਾਜ਼ ਦੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਇਹ ਜਹਾਜ਼ ਚੀਨ ਵਿੱਚ ਬਣਿਆ ਸੀ।

ਜ਼ਖ਼ਮੀਆਂ ਨੂੰ ਹਵਾਈ ਸੈਨਾ ਦੇ ਜਹਾਜ਼ ਤੋਂ ਹਸਪਤਾਲ ਲੈ ਕੇ ਜਾ ਰਹੀ ਹਵਾਈ ਸੈਨਾ Tags: