India Khetibadi Punjab

SKM ਦੀ ਸਰਬ ਪਾਰਟੀ ਮੀਟਿੰਗ ’ਚ ਗੈਰਹਾਜ਼ਰ ਰਹੀ ‘ਆਪ’! ਲੈਂਡ ਪੂਲਿੰਗ ਤੇ FTA ਵਿਰੁੱਧ ਸੰਘਰਸ਼ ਦਾ ਐਲਾਨ, 30 ਨੂੰ ਵੱਡਾ ਐਕਸ਼ਨ

ਬਿਊਰੋ ਰਿਪੋਰਟ: ਸੰਯੁਕਤ ਕਿਸਾਨ ਮੋਰਚਾ (SKM) ਨੇ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਲੈਂਡ ਪੂਲਿੰਗ ਨੀਤੀ, ਪਾਣੀ ਸਮਝੌਤਾ ਅਤੇ ਮੁਕਤ ਵਪਾਰ ਸਮਝੌਤਾ ਸਮੇਤ ਚਾਰ ਮੁੱਦਿਆਂ ‘ਤੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ ਜਿਸ ਵਿੱਚ ਕਿਸਾਨਾਂ ਨੇ ਲੈਂਡ ਪੂਲਿੰਗ ਅਤੇ ਮੁਕਤ ਵਪਾਰ ਸਮਝੌਤੇ ਵਿਰੁੱਧ ਲੰਬੀ ਲੜਾਈ ਦਾ ਐਲਾਨ ਕੀਤਾ ਹੈ। ਇਸ ਮੌਕੇ ਕਿਸਾਨਾਂ ਨੇ 30 ਜੁਲਾਈ ਨੂੰ ਟਰੈਕਟਰ ਮਾਰਚ ਦਾ ਵੀ ਐਲਾਨ ਕੀਤਾ।

ਇਸ ਮੀਟਿੰਗ ਵਿੱਚ 10 ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ, ਪਰ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦਾ ਕੋਈ ਵੀ ਆਗੂ ਨਹੀਂ ਆਇਆ। ਕਿਸਾਨ ਆਗੂਆਂ ਨੇ ਕਿਹਾ ਕਿ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਘਰ ਸੱਦਾ ਦਿੱਤਾ ਗਿਆ ਸੀ, ਪਰ ਉਨ੍ਹਾਂ ਦਾ ਨਾ ਆਉਣਾ ਦੁਖਦਾਈ ਹੈ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਨਹੀਂ ਬਲਕਿ ਅੱਜ ਵੀ ਇੱਕ ਕਾਮੇਡੀਅਨ ਹੀ ਹਨ।

ਮੀਟਿੰਗ ਵਿੱਚ ਇਹ ਏਜੰਡੇ ਪਾਸ ਕੀਤੇ ਗਏ

ਸਰਕਾਰ ਲੈਂਡ ਪੂਲਿੰਗ ਨੀਤੀ ਦੀ ਨੋਟੀਫਿਕੇਸ਼ਨ ਰੱਦ ਕਰੇ
ਖੇਤੀਬਾੜੀ ਤੇ ਸਬੰਧਿਤ ਕਾਰੋਬਾਰਾਂ ਨੂੰ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ।
25 ਸਾਲ ਪੁਰਾਣੇ ਸਮਝੌਤਿਆਂ ਨੂੰ ਰੱਦ ਕਰੋ, ਧਾਰਾ 76 ਤੋਂ 80 ਨੂੰ ਵੀ ਰੱਦ ਕੀਤਾ ਜਾਵੇ, ਅਤੇ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਜਾਵੇ
ਪੰਜਾਬ ਸਰਕਾਰ ਨਵੀਂ ਨੀਤੀ ਖੇਤੀ ਲਾਗੂ ਕਰੇ