ਬਿਉਰੋ ਰਿਪੋਰਟ: ਪੰਜਾਬ ਸਰਕਾਰ ਨੇ 8 ਆਈਪੀਐਸ ਅਧਿਕਾਰੀਆਂ ਨੂੰ ਡੀਜੀਪੀ ਰੈਂਕ ਵਿੱਚ ਤਰੱਕੀ ਦਿੱਤੀ ਹੈ। ਇਹ ਸਾਰੇ ਅਧਿਕਾਰੀ 1994 ਬੈਚ ਦੇ ਹਨ। ਜਿਸ ਵਿੱਚ ਦੋ ਮਹਿਲਾ ਅਫ਼ਸਰ ਵੀ ਸ਼ਾਮਲ ਹਨ। ਇਹ ਹੁਕਮ ਪੰਜਾਬ ਦੇ ਰਾਜਪਾਲ ਦੇ ਹੁਕਮ ਨਾਲ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਮੰਨਿਆ ਜਾਵੇਗਾ।
ਇਨ੍ਹਾਂ ਨਾਵਾਂ ਵਿੱਚ ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼੍ਰੀਵਾਸਤਵ, ਵੀ. ਚੰਦਰਸ਼ੇਖਰ, ਅਮਰਦੀਪ ਸਿੰਘ ਰਾਏ, ਨੀਰਜਾ ਵੀ ਅਤੇ ਅਨੀਤਾ ਪੁੰਜ ਸ਼ਾਮਲ ਹਨ। ਇਸ ਦੇ ਨਾਲ ਹੀ, ਹੁਣ ਸੂਬੇ ਵਿੱਚ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਪ੍ਰਾਪਤ ਅਧਿਕਾਰੀਆਂ ਦੀ ਕੁੱਲ ਗਿਣਤੀ 22 ਹੋ ਗਈ ਹੈ।
ਗ੍ਰਹਿ ਵਿਭਾਗ (ਗ੍ਰਹਿ-1 ਸ਼ਾਖਾ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਕਾਰੀ ਆਰ.ਆਰ. 1994 ਬੈਚ ਦੇ ਹਨ। ਇਨ੍ਹਾਂ ਅਧਿਕਾਰੀਆਂ ਦੀ ਲੰਬੀ ਸੇਵਾ ਅਤੇ ਸ਼ਾਨਦਾਰ ਕੰਮ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਇਹ ਉੱਚ ਅਹੁਦਾ ਦਿੱਤਾ ਗਿਆ ਹੈ।