India International Punjab

ਹਾਂਗਕਾਂਗ ਪੁਲਿਸ ਫੋਰਸ ‘ਚ ਪਹਿਲਾ ਦਸਤਾਰਧਾਰੀ ਸਿੱਖ ਅਫਸਰ ਭਰਤੀ

ਹਾਂਗਕਾਂਗ ਵਿੱਚ ਜਨਮੇ 27 ਸਾਲਾ ਪਲਵਿੰਦਰਜੀਤ ਸਿੰਘ 12 ਜੁਲਾਈ 2025 ਨੂੰ ਹਾਂਗਕਾਂਗ ਪੁਲਿਸ ਕਾਲਜ ਦੀ ਪਾਸਿੰਗ-ਆਊਟ ਪਰੇਡ ਵਿੱਚ ਪੁਲਿਸ ਵਰਦੀ ਨਾਲ ਪੱਗ ਪਹਿਨ ਕੇ ਗ੍ਰੈਜੂਏਟ ਹੋਣ ਵਾਲੇ ਪਹਿਲੇ ਸਿੱਖ ਅਧਿਕਾਰੀ ਬਣਿਆ।

ਲਗਭਗ 6 ਦਹਾਕਿਆਂ ਬਾਅਦ ਉਹ ਹਾਂਗਕਾਂਗ ਪੁਲਿਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਹਨ। ਉਸ ਦੇ ਪੜਦਾਦਾ ਜੀ ਨੇ ਬਸਤੀਵਾਦੀ ਯੁੱਗ ਵਿੱਚ ਸਿੱਖਾਂ ਨੂੰ ਪੁਲਿਸ ਵਿੱਚ ਭਰਤੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਸਿੰਘ ਦੇ ਪੜਦਾਦਾ ਅਤੇ ਦਾਦਾ ਜੀ ਬ੍ਰਿਟਿਸ਼ ਫੌਜ ਦਾ ਹਿੱਸਾ ਸਨ, ਜਦਕਿ ਉਸ ਦੇ ਪਿਤਾ, ਦਵਿੰਦਰ-ਪਾਲ ਸਿੰਘ, 30 ਸਾਲਾਂ ਤੋਂ ਸੁਧਾਰ ਸੇਵਾਵਾਂ ਵਿਭਾਗ ਵਿੱਚ ਸਹਾਇਕ ਅਧਿਕਾਰੀ ਹਨ। ਸਿਟੀ ਯੂਨੀਵਰਸਿਟੀ ਤੋਂ ਬਿਜ਼ਨਸ ਡਿਗਰੀ ਹਾਸਲ ਕਰਨ ਵਾਲੇ ਪਲਵਿੰਦਰਜੀਤ ਨੂੰ ਆਪਣੇ ਪਿਤਾ ਤੋਂ ਪੁਲਿਸ ਵਿੱਚ ਭਰਤੀ ਹੋਣ ਦੀ ਪ੍ਰੇਰਣਾ ਮਿਲੀ।

ਸਿੱਖ 1860 ਦੇ ਦਹਾਕੇ ਤੋਂ ਹਾਂਗਕਾਂਗ ਪੁਲਿਸ ਦਾ ਹਿੱਸਾ ਸਨ, ਪਰ 1961 ਵਿੱਚ ਵਿਦੇਸ਼ੀ ਭਰਤੀ ਬੰਦ ਹੋ ਗਈ। ਪਿਛਲੇ 14 ਸਾਲਾਂ ਵਿੱਚ 179 ਗੈਰ-ਚੀਨੀ ਅਫਸਰਾਂ ਵਿੱਚੋਂ ਸਿੰਘ ਇੱਕ ਹਨ। ਪਲਵਿੰਦਰਜੀਤ ਸਿੰਘ ਦੇ ਪਿਤਾ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਪੁਲਿਸ ਅਫਸਰ ਬਣਨ ‘ਤੇ ਮਾਣ ਮਹਿਸੂਸ ਹੋਇਐ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਪੀੜ੍ਹੀਆਂ ਤੋਂ ਚੱਲੀ ਆ ਰਹੀ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਏਗਾ।