India Punjab Religion

ਅਮਰਨਾਥ ਯਾਤਰਾ ਦੌਰਾਨ ਲੁਧਿਆਣਾ ਦਾ ਨੌਜਵਾਨ ਲਾਪਤਾ! 6 ਸਾਥੀਆਂ ਨਾਲ ਭੋਲੇਨਾਥ ਦੇ ਕਰਨ ਗਿਆ ਸੀ ਦਰਸ਼ਨ

ਬਿਉਰੋ ਰਿਪੋਰਟ: ਲੁਧਿਆਣਾ ਦਾ ਰਹਿਣ ਵਾਲਾ ਸੁਰਿੰਦਰਪਾਲ ਸ੍ਰੀ ਅਮਰਨਾਥ ਯਾਤਰਾ ਦੇ ਬਾਲਟਾਲ ਰੂਟ ਤੋਂ ਲਾਪਤਾ ਹੋ ਗਿਆ ਹੈ। ਉਹ ਆਪਣੇ 6 ਸਾਥੀਆਂ ਨਾਲ ਭੋਲੇਨਾਥ ਬਾਬਾ ਦੇ ਦਰਸ਼ਨ ਕਰਨ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਚਾਈ ’ਤੇ ਚੜ੍ਹਨ ਕਾਰਨ ਸੁਰਿੰਦਰਪਾਲ ਨੂੰ ਕੋਈ ਸਮੱਸਿਆ (ਹਾਈ ਐਲਟੀਟਿਊਡ ਸਿਕਨੈੱਸ) ਹੋਈ ਸੀ ਅਤੇ ਇਹ ਖਦਸ਼ਾ ਹੈ ਕਿ ਉਹ ਰੇਲਪਥਰੀ ਨੇੜੇ ਇੱਕ ਨਾਲ਼ੇ ਵਿੱਚ ਡਿੱਗ ਗਿਆ ਹੈ।

ਪੁਲਿਸ, ਐਨਡੀਆਰਐਫ ਅਤੇ ਆਈਟੀਬੀਪੀ ਦੇ ਜਵਾਨਾਂ ਨੇ ਸ਼ਨੀਵਾਰ ਦੇਰ ਰਾਤ ਤੱਕ ਉਸਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਘਟਨਾ ਯਾਤਰੀ ਚਿੰਤਿਤ ਨਜ਼ਰ ਆ ਰਹੇ ਹਨ।

ਸੁਰਿੰਦਰਪਾਲ ਦੇ ਸਾਥੀਆਂ ਦੇ ਬਿਆਨ

ਸੁਰਿੰਦਰਪਾਲ ਦੇ ਸਾਥੀਆਂ ਨੇ ਦੱਸਿਆ ਹੈ ਕਿ ਉਸਨੂੰ ਜ਼ਿਆਦਾ ਉੱਚਾਈ ਹੋਣ ਕਰਕੇ ਮੁਸ਼ਕਲ (ਹਾਈ ਐਲਟੀਟਿਊਡ ਸਿਕਨੈੱਸ) ਆ ਰਹੀ ਸੀ ਅਤੇ ਉਸਦਾ ਵਿਵਹਾਰ ਅਸਧਾਰਨ ਹੋ ਗਿਆ ਸੀ। ਉਹ ਜ਼ੈੱਡ ਮੋੜ ਦੇ ਨੇੜੇ ਰੇਲਿੰਗ ਪਾਰ ਕਰਕੇ ਨਾਲੇ ਵੱਲ ਚਲਾ ਗਿਆ। ਸਾਥੀ ਯਾਤਰੀਆਂ ਨੇ ਕਿਹਾ ਕਿ ਸੁਰਿੰਦਰ ਕਈ ਵਾਰ ਉੱਪਰ-ਨੀਚੇ ਭੱਜਦਾ ਸੀ, ਕਈ ਵਾਰ ਠੰਡੇ ਪਾਣੀ ਵਿੱਚ ਨਹਾਉਣਾ ਸ਼ੁਰੂ ਕਰ ਦਿੰਦਾ ਸੀ ਅਤੇ ਫਿਰ ਅਚਾਨਕ ਗਾਇਬ ਹੋ ਜਾਂਦਾ ਸੀ।

ਪੁਲਿਸ, ਐਨਡੀਆਰਐਫ ਅਤੇ ਆਈਟੀਬੀਪੀ ਲਗਾਤਾਰ ਉਸਦੀ ਭਾਲ ਕਰ ਰਹੇ ਹਨ। ਹੁਣ ਗੋਤਾਖੋਰਾਂ ਨੂੰ ਨਾਲੇ ਵਿੱਚ ਭੇਜਿਆ ਗਿਆ ਹੈ ਅਤੇ ਪਹਾੜੀ ਖੇਤਰ ਵਿੱਚ ਡਰੋਨ ਦੀ ਮਦਦ ਨਾਲ ਵੀ ਭਾਲ ਕੀਤੀ ਜਾ ਰਹੀ ਹੈ। ਪਰ ਹੁਣ ਤੱਕ ਸੁਰਿੰਦਰਪਾਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।