Punjab

ਪੰਜਾਬ: ਅੱਜ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਤਾਪਮਾਨ ਆਮ ਤੋਂ ਘੱਟ

ਪੰਜਾਬ ‘ਚ ਅੱਜ ਭਾਰੀ ਬਾਰਿਸ਼ ਜਾਂ ਹਨੇਰੀ ਦਾ ਕੋਈ ਅਲਰਟ ਨਹੀਂ ਹੈ, ਪਰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ‘ਚ ਤਾਪਮਾਨ ‘ਚ 0.1 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ, ਜੋ ਆਮ ਨਾਲੋਂ 1.6 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ ਪਠਾਨਕੋਟ ‘ਚ 36.1 ਡਿਗਰੀ ਰਿਹਾ। ਅਗਲੇ ਤਿੰਨ ਦਿਨਾਂ (14-16 ਜੁਲਾਈ) ਤੱਕ ਵੀ ਭਾਰੀ ਬਾਰਿਸ਼ ਦਾ ਕੋਈ ਅਲਰਟ ਨਹੀਂ, ਪਰ ਹੁਮਸ ਵਧਣ ਦੀ ਸੰਭਾਵਨਾ ਹੈ।

16 ਜੁਲਾਈ ਨੂੰ ਸੂਬੇ ਦੇ ਉੱਤਰੀ ਖੇਤਰਾਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਫਿਰੋਜ਼ਪੁਰ, ਪਟਿਆਲਾ, ਮੁਹਾਲੀ ਸਮੇਤ ਕਈ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਬਠਿੰਡਾ ਵਰਗੇ ਜ਼ਿਲ੍ਹਿਆਂ ‘ਚ ਵੀ ਕੁਝ ਥਾਵਾਂ ‘ਤੇ ਬਾਰਿਸ਼ ਦੀ ਸੰਭਾਵਨਾ ਹੈ।

ਪਿਛਲੇ ਦਿਨ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਫਿਰੋਜ਼ਪੁਰ ਅਤੇ ਲੁਧਿਆਣਾ ‘ਚ ਬਾਰਿਸ਼ ਹੋਈ। 14 ਤੋਂ 17 ਜੁਲਾਈ ਤੱਕ ਸੂਬੇ ‘ਚ ਹਲਕੀ ਤੋਂ ਮੱਧਮ ਬਾਰਿਸ਼, ਬੱਦਲਵਾਈ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ।