ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਦੀ 8 ਜੁਲਾਈ 2025 ਨੂੰ ਕਰਾਚੀ ‘ਚ ਆਪਣੇ ਅਪਾਰਟਮੈਂਟ ਵਿੱਚ ਸੜੀ ਹੋਈ ਮ੍ਰਿਤਕ ਦੇਹ ਮਿਲੀ। ਪੁਲਿਸ ਦਾ ਅਨੁਮਾਨ ਹੈ ਕਿ 32 ਸਾਲਾ ਹੁਮੈਰਾ ਦੀ ਜਾਨ ਅਕਤੂਬਰ 2024 ਵਿੱਚ ਗਈ ਸੀ, ਪਰ 9 ਮਹੀਨਿਆਂ ਤੱਕ ਕਿਸੇ ਨੂੰ ਇਸਦੀ ਭਿਨਕ ਨਹੀਂ ਪਈ।
ਮ੍ਰਿਤਕ ਦੇਹ ਉਦੋਂ ਮਿਲੀ ਜਦੋਂ ਮਕਾਨ ਮਾਲਕ ਦੀ ਸ਼ਿਕਾਇਤ ‘ਤੇ ਪੁਲਿਸ ਅਤੇ ਅਦਾਲਤੀ ਬੇਲੀਫ਼ ਕਿਰਾਏ ਦੀ ਅਦਾਇਗੀ ਨਾ ਹੋਣ ਕਾਰਨ ਫਲੈਟ ਖਾਲੀ ਕਰਵਾਉਣ ਪਹੁੰਚੇ। ਦਰਵਾਜ਼ੇ ‘ਤੇ ਜਵਾਬ ਨਾ ਮਿਲਣ ‘ਤੇ ਉਹਨਾਂ ਨੇ ਪੁਲਿਸ ਸੱਦੀ ਅਤੇ ਪੁਲਿਸ ਨੇ ਜ਼ਬਰਦਸਤੀ ਦਰਵਾਜ਼ਾ ਖੋਲਿਆ ਅਤੇ ਅਤੇ ਸੜੀ ਹੋਈ ਮ੍ਰਿਤਕ ਦੇਹ ਬਰਾਮਦ ਕੀਤੀ।
ਡਾਕਟਰਾਂ ਅਨੁਸਾਰ ਮ੍ਰਿਤਕ ਦੇਹ ਇਸ ਹੱਦ ਤੱਕ ਸੜ੍ਹ ਚੁੱਕੀ ਹੈ ਕਿ ਜਾਨ ਗੁਆਉਣ ਦਾ ਕਾਰਨ ਪਤਾ ਲਗਾਉਣਾ ਮੁਸ਼ਕਲ ਹੈ। ਹੁਮੈਰਾ ਦੇ ਪਰਿਵਾਰ ਨੇ ਮ੍ਰਿਤਕ ਦੇਹ ਦੇ ਹੱਕ ਦਾ ਦਾਅਵਾ ਨਕਾਰ ਦਿੱਤਾ ਹੈ ਅਤੇ ਫੇਰ ਸਿੰਧ ਸਰਕਾਰ ਅਤੇ ਛੀਪਾ ਫਾਊਂਡੇਸ਼ਨ ਨੇ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਲਈ। ਜਿਕਰੇਖਾਸ ਹੋ ਕਿ ਹੁਮੈਰਾ 2018 ਤੋਂ ਇਕੱਲੀ ਰਹਿ ਰਹੀ ਸੀ ਅਤੇ 2024 ਵਿੱਚ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ।