Punjab

CM ਮਾਨ ‘ਤੇ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਮਾਨ ਨੂੰ ਕਿਹਾ ਸ਼ਰਾਬੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਅਤੇ ਗੈਂਗਸਟਰਾਂ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ “ਗੁਜਰਾਤ ਤੋਂ ਭਗੌੜਾ” ਕਹਿਣ ਵਾਲੇ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਇਸ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਦੱਸਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਾਨ ‘ਤੇ ਸਖ਼ਤ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਅਤੇ ਸ਼ਾਹ 24 ਘੰਟਿਆਂ ਵਿੱਚੋਂ 18 ਘੰਟੇ ਦੇਸ਼ ਲਈ ਕੰਮ ਕਰਦੇ ਹਨ, ਜਦਕਿ ਮਾਨ 18 ਘੰਟੇ ਸ਼ਰਾਬੀ ਰਹਿੰਦੇ ਹਨ। ਬਿੱਟੂ ਨੇ ਮਾਨ ‘ਤੇ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਅਤੇ ਦੁਸ਼ਮਣਾਂ ਨਾਲ ਹੱਥ ਮਿਲਾਉਣ ਦੇ ਦੋਸ਼ ਲਾਏ, ਇਸ ਨੂੰ ਵੱਡੀ ਰਣਨੀਤੀ ਦਾ ਹਿੱਸਾ ਦੱਸਿਆ।

ਉਨ੍ਹਾਂ ਨੇ ਮਾਨ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ “ਡਰਾਮਾ ਕਵੀਨ” ਕਹਿ ਕੇ ਤੰਜ਼ ਕੱਸਿਆ। ਬਿੱਟੂ ਨੇ ਮਾਨ ਦੀ ਹਾਲਤ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੱਗ ਅਤੇ ਗੱਲਾਂ ਦੀ ਹੀ ਚਰਚਾ ਹੋ ਰਹੀ ਹੈ।ਹਾਲ ਹੀ ਵਿੱਚ ਮਾਨ ਦਿੱਲੀ ਆਏ ਸਨ, ਜਿੱਥੇ ਪਾਣੀ ਦੇ ਮੁੱਦੇ ‘ਤੇ ਮੰਤਰੀ ਸੀਆਰ ਪਟੇਲ ਅੱਗੇ ਹੱਥ ਜੋੜਦੇ ਵਿਖਾਈ ਦਿੱਤੇ। ਉਨ੍ਹਾਂ ਦੀ ਦਲੀਲਬਾਜ਼ੀ ਦੀਆਂ ਰਿਕਾਰਡਿੰਗਾਂ ਵੀ ਸਾਹਮਣੇ ਆਈਆਂ ਹਨ, ਜਿਸ ਨੇ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ।