Punjab

ਪਟਿਆਲਾ, ਮੁਹਾਲੀ ਸਮੇਤ ਇਨ੍ਹਾਂ ਜ਼ਿਲ੍ਹਿਆਂ ‘ਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ

ਕੱਲ੍ਹ ਸਵੇਰ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਅਤੇ ਮੌਸਮ ਦੇ ਵਿੱਚ ਕਾਫੀ ਫਰਕ ਰਿਹਾ। ਅੱਜ ਵੀ ਪੰਜਾਬ ਦੇ  ਪਟਿਆਲਾ, ਮੁਹਾਲੀ, ਰਾਜਪੁਰਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਮਾਨਸਾ, ਬਰਨਾਲਾ, ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਤਰਨ ਤਾਰਨ, ਫਾਜ਼ਿਲਕਾ , ਚੰਡੀਗੜ੍ਹ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ

7 ਜ਼ਿਲ੍ਹਿਆਂ ‘ਚ ਆਮ ਨਾਲੋਂ ਘੱਟ ਬਾਰਿਸ਼, ਲੁਧਿਆਣਾ-ਅੰਮ੍ਰਿਤਸਰ ‘ਚ ਸਭ ਤੋਂ ਵੱਧ

ਪੰਜਾਬ ‘ਚ 7 ਅਜਿਹੇ ਜ਼ਿਲ੍ਹੇ ਹਨ, ਜਿੱਥੇ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਮੁਹਾਲੀ, ਸੰਗਰੂਰ, ਮੁਕਤਸਰ ਤੇ ਬਠਿੰਡਾ ਉਹ ਜ਼ਿਲ੍ਹੇ ਹਨ, ਜਿੱਥੇ 58 ਫ਼ੀਸਦੀ ਤੱਕ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਲੁਧਿਆਣਾ ‘ਚ 181.9 ਮਿਮੀ ਬਾਰਿਸ਼ ਹੋਈ ਹੈ, ਜਦਕਿ ਅੰਮ੍ਰਿਤਸਰ ‘ਚ 163.4 ਮਿਮੀ ਬਾਰਿਸ਼ ਦਰਜ ਕੀਤੀ ਗਈ ਹੈ।

ਉੱਥੇ ਹੀ ਪੰਜਾਬ ‘ਚ ਔਸਤਨ 13 ਫ਼ੀਸਦੀ ਵੱਧ ਬਾਰਿਸ਼ ਇਸ ਸੀਜ਼ਨ ਹੋਈ ਹੈ। 1 ਤੋਂ 9 ਜੁਲਾਈ ਤੱਕ ਸੂਬੇ ‘ਚ 103.44 ਮਿਮੀ ਬਾਰਿਸ਼ ਹੋਈ ਹੈ, ਜਦਕਿ ਪੰਜਾਬ ‘ਚ ਆਮ ਤੌਰ ‘ਤੇ 91.7 ਡਿਗਰੀ ਬਾਰਿਸ਼ ਦਰਜ ਕੀਤੀ ਜਾਂਦੀ ਹੈ।