International

ਟਰੰਪ ਨੇ ਟੈਰਿਫ ਦੀ ਆਖਰੀ ਮਿਤੀ 1 ਅਗਸਤ ਤੱਕ ਵਧਾਈ: ਬੰਗਲਾਦੇਸ਼ ਅਤੇ ਜਾਪਾਨ ਸਮੇਤ 14 ਦੇਸ਼ਾਂ ‘ਤੇ ਲਗਾਇਆ ਟੈਰਿਫ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਗਲੋਬਲ ਟੈਰਿਫ ਵਧਾਉਣ ਦੀ ਆਖਰੀ ਮਿਤੀ 9 ਜੁਲਾਈ ਤੋਂ ਵਧਾ ਕੇ 1 ਅਗਸਤ ਕਰ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਬੰਗਲਾਦੇਸ਼ ਅਤੇ ਜਾਪਾਨ ਸਮੇਤ 14 ਦੇਸ਼ਾਂ ‘ਤੇ ਟੈਰਿਫ ਵਧਾਉਣ ਦਾ ਵੀ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਰਸਮੀ ਤੌਰ ‘ਤੇ ਸਾਰੇ ਪ੍ਰਭਾਵਿਤ ਦੇਸ਼ਾਂ ਨੂੰ ਇੱਕ ਪੱਤਰ ਭੇਜ ਕੇ ਇਸ ਫੈਸਲੇ ਬਾਰੇ ਸੂਚਿਤ ਕੀਤਾ। ਇਸ ਫੈਸਲੇ ਦੇ ਤਹਿਤ, ਕੁਝ ਦੇਸ਼ਾਂ ‘ਤੇ 25% ਟੈਕਸ ਲਗਾਇਆ ਗਿਆ ਹੈ, ਜਦੋਂ ਕਿ ਕੁਝ ‘ਤੇ 30% ਤੋਂ 40% ਤੱਕ ਭਾਰੀ ਡਿਊਟੀ ਲਗਾਈ ਗਈ ਹੈ।

ਟਰੰਪ ਨੇ ਪਹਿਲਾਂ ਦੱਖਣੀ ਕੋਰੀਆ ਅਤੇ ਜਾਪਾਨ ਦੇ ਨੇਤਾਵਾਂ ਨੂੰ ਇੱਕ ਪੱਤਰ ਭੇਜਿਆ ਅਤੇ ਕਿਹਾ ਕਿ ਹੁਣ ਉਨ੍ਹਾਂ ਦੇ ਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ‘ਤੇ 25% ਡਿਊਟੀ ਲਗਾਈ ਜਾਵੇਗੀ। ਉਨ੍ਹਾਂ ਲਿਖਿਆ ਕਿ ਇਹ ਟੈਕਸ ਜ਼ਰੂਰੀ ਹਨ ਤਾਂ ਜੋ ਅਮਰੀਕਾ ਅਤੇ ਇਨ੍ਹਾਂ ਦੇਸ਼ਾਂ ਵਿਚਕਾਰ ਵਪਾਰ ਵਿੱਚ ਅਸੰਤੁਲਨ ਨੂੰ ਠੀਕ ਕੀਤਾ ਜਾ ਸਕੇ।

ਸਭ ਤੋਂ ਵੱਧ ਟੈਰਿਫ ਦਰਾਂ:

  • ਮਿਆਂਮਾਰ ਅਤੇ ਲਾਓਸ ਵਿੱਚ ਸਭ ਤੋਂ ਵੱਧ 40% ਟੈਰਿਫ ਹੈ
  • ਥਾਈਲੈਂਡ ਅਤੇ ਕੰਬੋਡੀਆ ਵਿੱਚ 36% ਟੈਰਿਫ ਹੈ
  • ਬੰਗਲਾਦੇਸ਼ ਅਤੇ ਸਰਬੀਆ ਵਿੱਚ 35% ਟੈਰਿਫ ਹੈ
  • ਇੰਡੋਨੇਸ਼ੀਆ ਵਿੱਚ 32% ਟੈਰਿਫ ਹੈ
  • ਦੱਖਣੀ ਅਫਰੀਕਾ ਅਤੇ ਬੋਸਨੀਆ ਅਤੇ ਹਰਜ਼ੇਗੋਵੀਨਾ ਵਿੱਚ 30% ਟੈਰਿਫ ਹੈ
25% ਟੈਰਿਫ ਵਾਲੇ ਦੇਸ਼:
  • ਜਪਾਨ
  • ਦੱਖਣੀ ਕੋਰੀਆ
  • ਮਲੇਸ਼ੀਆ
  • ਕਜ਼ਾਖਸਤਾਨ
  • ਟਿਊਨੀਸ਼ੀਆ