ਬਿਉਰੋ ਰਿਪੋਰਟ – ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲ਼ਾਂ-ਗੱਲ਼ਾਂ ਚ ਸੂਬਾ ਸਰਕਾਰ ਤੇ ਲੁਧਿਆਣਾ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਪਹਿਲਾਂ ਅਣਦੇਖਾ ਕਰਨ ਦਾ ਇਲਜਾਮ ਲਗਾਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਲਈ ਬਹੁਤ ਦੇਰ ਹੋ ਗਈ ਹੈ। ਜੇਕਰ ਗੁਰਪ੍ਰੀਤ ਗੋਗੀ ਜੀ ਦੇ ਦੁਖਦਾਈ ਦੇਹਾਂਤ ਕਾਰਨ ਉਪ-ਚੋਣ ਦੀ ਲੋੜ ਨਾ ਪੈਂਦੀ, ਤਾਂ ਪੰਜਾਬ ਦੀ ਉਦਯੋਗਿਕ ਰਾਜਧਾਨੀ, ਲੁਧਿਆਣਾ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਕੋਈ ਮੰਤਰੀ ਨਾ ਮਿਲਦਾ। ਉਮੀਦ ਹੈ ਕਿ SanjeevArora ਉਨ੍ਹਾਂ ਉਮੀਦਾਂ ‘ਤੇ ਖਰੇ ਉਤਰਨਗੇ ਜੋ ਉਨ੍ਹਾਂ ਦੀ ਪਾਰਟੀ ਨੇ ਆਮ ਤੌਰ ‘ਤੇ ਲੁਧਿਆਣਾ ਦੇ ਲੋਕਾਂ ਅਤੇ ਖਾਸ ਕਰਕੇ ਵਪਾਰਕ ਭਾਈਚਾਰੇ ਵਿੱਚ ਜਤਾਈਆਂ ਹਨ।
Too little too late for Ludhiana.
Had it not been due to the sad demise of Gurpreet Gogi Ji that necessitated the by-election, an important city like Ludhiana, the industrial capital of Punjab, would not have got any ministerial representation.
Hope @MP_SanjeevArora Ji comes up…— Amarinder Singh Raja Warring (@RajaBrar_INC) July 3, 2025