Punjab Video

ਸਕੂਲ ਮੁਖੀਆਂ ਤੋਂ ਬਿਨ੍ਹਾਂ ਚਲ ਰਹੇ ਸਕੂਲ, ਬਾਜਵਾ ਨੇ ਘੇਰੀ ਸਰਕਾਰ

ਬਿਉਰੋ ਰਿਪੋਰਟ – ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ‘ਤੇ ਵੱਡਾ ਵਾਰ ਕੀਤਾ ਹੈ। ਬਾਜਵਾ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ  ਪੰਜਾਬ ਦੇ 1,927 ਸਰਕਾਰੀ ਸਕੂਲਾਂ ਵਿੱਚੋਂ 856 ਕੋਲ ਕੋਈ ਪ੍ਰਿੰਸੀਪਲ ਤੱਕ ਨਹੀਂ ਹੈ ਅਤੇ ਅਧਿਆਪਕ ਤਰੱਕੀਆਂ ਦੀ ਉਡੀਕ ਵਿੱਚ ਸੇਵਾਮੁਕਤ ਹੋ ਜਾਂਦੇ ਹਨ। ਸਕੂਲ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਹਨ। ਪਰ ਸਰਕਾਰ ਸਿੱਖਿਆਂ ਕ੍ਰਾਂਤੀ ਦੇ ਨਾਲ 12 ਕਰੋੜ ਰੁਪਏ ਉਡਾ ਚੁੱਕੀ ਹੈ। ਸਰਕਾਰ ਕੰਮ ਕਰਨ ਦੀ ਬਜਾਏ ਦਿਖਾਵਾ ਕਰ ਰਹੀ ਹੈ। ਬਾਜਵਾ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆਂ ਦੇ ਪੰਜਾਬ ਦੇ ਸਕੂਲਾਂ ਨੂੰ ਬਿਨਾਂ ਕਿਸੇ ਅਧਿਕਾਰ ਦੇ ਚੈਕ ਕਰਨ ‘ਤੇ ਸਵਾਲ ਚੁੱਕੇ ਹਨ। ਬਾਜਵਾ ਨੇ ਭਗਵੰਤ ਮਾਨ ‘ਤੇ ਤੰਜ ਕੱਸਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਖੁਦ ਆਪ ਸਰਕਾਰੀ ਸਕੂਲਾਂ ਦਾ ਮਜਾਕ ਉਡਾਇਆ ਹੋਵੇ ਉਸ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ