India Punjab

ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਭਾਰਤੀ ਦੂਤਾਵਾਸ ਦੇ ਫੌਜੀ ਅਧਿਕਾਰੀ ਦੇਲ ਬਿਆਨ ‘ਤੇ ਛਿੜਿਆ ਵਿਵਾਦ

ਇੰਡੋਨੇਸ਼ੀਆ ਵਿੱਚ ਭਾਰਤੀ ਦੂਤਾਵਾਸ ਦੇ ਇੱਕ ਫੌਜੀ ਅਧਿਕਾਰੀ ਕੈਪਟਨ ਸ਼ਿਵ ਕੁਮਾਰ ਦੇ ਇੱਕ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਅਤੇ ਕੇਂਦਰ ਸਰਕਾਰ ਘਿਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਸ਼ੁਰੂਆਤੀ ਪੜਾਅ ‘ਚ ਭਾਰਤੀ ਹਵਾਈ ਸੈਨਾ ਨੂੰ ਪਾਕਿਸਤਾਨੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਸਿਰਫ਼ ਦਹਿਸ਼ਤਗਰਦ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਸੇ ਕਰਕੇ ਭਾਰਤ ਨੇ ਕੁਝ ਲੜਾਕੂ ਜਹਾਜ਼ ਗੁਆ ਦਿੱਤੇ।

ਦਰਅਸਲ ਕੈਪਟਨ ਸ਼ਿਵ ਕੁਮਾਰ 10 ਜੂਨ ਨੂੰ ਜਕਾਰਤਾ ਦੀ ਇੱਕ ਯੂਨੀਵਰਸਿਟੀ ਵਿੱਚ ‘ਭਾਰਤ-ਪਾਕ ਹਵਾਈ ਯੁੱਧ ਅਤੇ ਇੰਡੋਨੇਸ਼ੀਆ ਦੀ ਰਣਨੀਤਕ ਰਣਨੀਤੀ’ ਵਿਸ਼ੇ ‘ਤੇ ਇੱਕ ਸੈਮੀਨਾਰ ਵਿੱਚ ਬੋਲ ਰਹੇ ਸਨ। ਇਸਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਉੱਥੇ ਕੈਪਟਨ ਸ਼ਿਵ ਕੁਮਾਰ ਨੇ ਕਿਹਾ ਕਿ ਰਾਜਨੀਤਿਕ ਲੀਡਰਸ਼ਿਪ ਦੁਆਰਾ ਨਿਰਧਾਰਤ ਨਿਰਦੇਸ਼ਾਂ ਦੇ ਕਾਰਨ, ਭਾਰਤੀ ਹਵਾਈ ਸੈਨਾ ਕਾਰਵਾਈ ਦੇ ਸ਼ੁਰੂਆਤੀ ਪੜਾਅ ਵਿੱਚ ਪਾਕਿਸਤਾਨੀ ਫੌਜੀ ਟਿਕਾਣਿਆਂ ‘ਤੇ ਹਮਲਾ ਨਹੀਂ ਕਰ ਸਕੀ।

ਇਸ ਕਰਕੇ ਅਸੀਂ ਆਪਣੇ ਕੁਝ ਲੜਾਕੂ ਜਹਾਜ਼ ਗੁਆ ਦਿੱਤੇ। ਰਾਜਨੀਤਿਕ ਲੀਡਰਸ਼ਿਪ ਵੱਲੋਂ ਫੌਜੀ ਟਿਕਾਣਿਆਂ ਜਾਂ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀ ‘ਤੇ ਹਮਲਾ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਹੁਣ ਇਸ ਤੇ ਮੁੜ ਤੋਂਕਾਂਗਰਸ ਸਵਾਲ ਚੁੱਕਣੇ ਸ਼ੁਰੂ ਕਰ ਚੁੱਕੀ ਹੈ।