ਪੰਜਾਬ ਵਿੱਚ, ਆਮ ਆਦਮੀ ਪਾਰਟੀ (ਆਪ) ਨੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ 5 ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ‘ਤੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਦੇ ਵਿਰੁੱਧ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ।
ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਵੀ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਮੁਅੱਤਲੀ ਦਰਸਾਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਤਾਨਾਸ਼ਾਹੀ ਅਧੀਨ ਅਸਹਿਮਤੀ ਜਾਂ ਸੱਚੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ।
The suspension of @AamAadmiParty Mla Kunwar Vijay Partap shows there’s no place for dissent or truthful politics under the dictatorship of @ArvindKejriwal . His suspension only vindicates my assertion that Aap is a motley group of Bonded-Labour !
I congratulate Kunwar Vijay for… pic.twitter.com/bmovgy5EGf
— Sukhpal Singh Khaira (@SukhpalKhaira) June 29, 2025
ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਮੁਅੱਤਲੀ ਮੇਰੇ ਇਸ ਦਾਅਵੇ ਨੂੰ ਸਹੀ ਸਾਬਤ ਕਰਦੀ ਹੈ ਕਿ ਆਪ ਬੰਧੂਆ-ਮਜ਼ਦੂਰਾਂ ਦਾ ਇੱਕ ਵੱਖਰਾ ਸਮੂਹ ਹੈ! ਮੈਂ ਭਗਵੰਤ ਮਾਨ ਦੀ ਨਸ਼ਿਆਂ ‘ਤੇ ਰੋਕ ਲਗਾਉਣ, ਬੇਈਮਾਨੀ ਦੇ ਮਾਮਲਿਆਂ ਵਿੱਚ ਇਨਸਾਫ਼ ਯਕੀਨੀ ਬਣਾਉਣ, ਬੇਤਹਾਸ਼ਾ ਗੈਰ-ਕਾਨੂੰਨੀ ਮਾਈਨਿੰਗ ਆਦਿ ਵਿੱਚ ਅਸਫਲਤਾ ‘ਤੇ ਉਨ੍ਹਾਂ ਦੇ ਦਲੇਰਾਨਾ ਬਿਆਨਾਂ ਲਈ ਕੁੰਵਰ ਵਿਜੇ ਨੂੰ ਵਧਾਈ ਦਿੰਦਾ ਹਾਂ।