ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੀ ਆਪਣੀ ਅਪੀਲ ਨੂੰ ਦੁਹਰਾਇਆ ਹੈ।
ਟਰੰਪ ਨੇ ਕਿਹਾ ਸਿਰਫ਼ ਕੁਝ ਮਹੀਨਿਆਂ ਵਿੱਚ, ਅਸੀਂ ਭਾਰਤ-ਪਾਕਿਸਤਾਨ, ਇਜ਼ਰਾਈਲ-ਈਰਾਨ, ਡੀਆਰਸੀ-ਰਵਾਂਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚਕਾਰ ਸ਼ਾਂਤੀ ਬਣਾਉਣ ਵਿੱਚ ਕਾਮਯਾਬ ਹੋਏ ਹਾਂ।
ਟਰੰਪ ਨੇ ਕਿਹਾ, “ਜੇ ਤੁਸੀਂ ਭਾਰਤ ਅਤੇ ਪਾਕਿਸਤਾਨ ਨੂੰ ਦੇਖੋ, ਤਾਂ ਸਾਡੇ ਕੋਲ ਦੋ ਮਹਾਨ ਨੇਤਾ ਹਨ ਅਤੇ ਉਹ ਇਸਨੂੰ ਰੋਕਣ ਦੇ ਯੋਗ ਸਨ। ਉਹ ਇੱਕ ਵੱਡੀ ਲੜਾਈ ਦੇ ਵਿਚਕਾਰ ਸਨ। ਸਾਰਿਆਂ ਨੇ ਦੇਖਿਆ ਕਿ ਇਹ ਬਹੁਤ ਬੁਰਾ ਹੋਣ ਵਾਲਾ ਸੀ।”
VIDEO | Washington: US President Donald Trump (@POTUS) on India and Pakistan military conflict says, “In a few short months, we have achieved peace between India and Pakistan, Israel and Iran and DRC and Rwanda and couple of others also. If you take a look at Pakistan and… pic.twitter.com/1n4ii1t5Hm
— Press Trust of India (@PTI_News) June 28, 2025
ਉਨ੍ਹਾਂ ਨੇ ਕਿਹਾ ਕਿ ਉਹ ਪ੍ਰਮਾਣੂ ਦੇਸ਼ ਹਨ ਅਤੇ ਬਹੁਤ ਸ਼ਕਤੀਸ਼ਾਲੀ ਦੇਸ਼ ਹਨ। ਮੇਰਾ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਉਨ੍ਹਾਂ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।
ਡੋਨਾਲਡ ਟਰੰਪ ਕਈ ਵਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਉਣ ਦਾ ਦਾਅਵਾ ਕਰ ਚੁੱਕੇ ਹਨ।ਹਾਲਾਂਕਿ, ਭਾਰਤ ਨੇ ਜੰਗਬੰਦੀ ਵਿੱਚ ਅਮਰੀਕਾ ਅਤੇ ਟਰੰਪ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ, ਪਾਕਿਸਤਾਨ ਨੇ ਜੰਗਬੰਦੀ ਲਈ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਦਾ ਕਈ ਵਾਰ ਧੰਨਵਾਦ ਕੀਤਾ ਹੈ। ਟਰੰਪ ਹੁਣ ਤੱਕ ਇਸ ਮੁੱਦੇ ‘ਤੇ 13 ਵਾਰ ਇਹ ਬਿਆਨ ਦੇ ਚੁੱਕੇ ਹਨ।