‘ਦ ਖ਼ਾਸਲ ਟੀਵੀ ਬਿਓਰੋ : ਜੋ ਵੱਡੇ ਵੱਡੇ ਅਤੇ ਲੁਪਤ ਹੋ ਚੁੱਕੇ ਜਾਨਵਰ ਤੁਸੀ ਅਜੇ ਤੱਕ ਸਿਰਫ਼ ਫ਼ਿਲਮਾਂ ਅਤੇ ਐਨੀਮੇਸ਼ਨਾਂ ਰਾਹੀਂ ਸਕਰੀਨਾਂ ‘ਤੇ ਹੀ ਦੇਖੇ ਨੇ ਇਹ ਹੁਣ ਤੁਹਾਨੂੰ ਅਸਲ ਜਿੰਦਗੀ ‘ਚ ਵੀ ਦੇਖਣ ਨੂੰ ਮਿਲ ਜਾਇਆ ਕਰਨਗੇ ਅਤੇ ਇਸਦੀ ਤਿਆਰੀ ਵੀ ਹੋ ਚੁੱਕੀ ਹੈ। ਕਿਉਂਕਿ ਉਹਨਾਂ ਪੁਰਾਤਨ ਵੱਡੇ-ਵੱਡੇ ਜਾਨਵਰਾਂ ਨੂੰ ਮੁੜ ਤੋਂ ਪੈਦਾ ਕਰਨ ਦੀ ਤਿਆਰੀ ਹੋ ਰਹੀ ਹੈ। ਇਸੇ ਖੋਜ ਵਿੱਚ ਅੱਗੇ ਵਧਦਿਆਂ ਇਹਨਾਂ ਵਿਚੋਂ 10 ਹਜ਼ਾਰ ਸਾਲ ਪਹਿਲਾਂ ਲੁਪਤ ਹੋਈ ਇੱਕ ਨਸਲ ਤਾਂ ਮੁੜ ਤੋਂ ਪੈਦਾ ਕਰ ਵੀ ਲਈ ਗਈ ਹੈ ਤੇ ਹੁਣ ਮੇਮਥ ਅਤੇ ਡਾਇਨਾਸੋਰ ਹੋਰਾਂ ਦੀ ਵੀ ਵਾਪਸੀ ਦੀ ਤਿਆਰੀ ਹੈ। ਇਹ ਕੋਈ ਚਮਤਕਾਰ ਨਾਲ ਨਹੀਂ, ਸਗੋਂ ਵਿਗਿਆਨਕ ਖੋਜ ਨਾਲ ਸੰਭਵ ਹੋਇਆ ਹੈ ।
ਪਿਛਲੇ ਕੁਝ ਕੁ ਸਾਲਾਂ ‘ਚ ਮਨੁੱਖ ਨੇ ਬੇਹੱਦ ਹੀ ਜ਼ਿਆਦਾ ਤਰੱਕੀ ਕੀਤੀ ਹੈ।ਪਹਿਲਾਂ ਅਸੀਂ ਕਮਰਿਆਂ ਜਿੱਡੇ-ਜਿੱਡੇ ਕੰਪਿਊਟਰਾਂ ਨੂੰ ਇੱਕ 2 ਬਾਇ 2 ਫੁੱਟ ਦੇ ਬਕਸਿਆਂ ਤੱਕ ਲੈ ਆਂਦਾ ਅਤੇ ਹੁਣ ਉਹੀ ਟੈਕਨਾਲੋਜੀ ਸਾਡੇ ਮੋਬਾਈਲ ਫੋਨਾਂ ਵਿੱਚ ਵੀ ਆ ਗਈ ਹੈ।
ਮਨੁੱਖ ਨੂੰ ਪਹੀਏ ਦੀ ਖੋਜ ਕਰਨ ਦੇ ਲਈ ਹਜ਼ਾਰਾਂ ਸਾਲ ਲੱਗ ਗਏ ਅਤੇ ਪਹੀਏ ਤੋਂ ਅੱਜ ਦੀਆਂ ਹਾਈ ਟੈੱਕ ਕਾਰਾਂ ਤੱਕ ਦੀ ਯਾਤਰਾ ਅਸੀਂ ਕੁਝ ਕੁ ਸਦੀਆਂ ਦੇ ਵਿੱਚ ਹੀ ਕਰ ਲਈ ਹੈ। ਅੱਜ ਕੱਲ੍ਹ ਵਿਗਿਆਨ ਦਾ ਯੁੱਗ ਹੈ, ਆਏ ਦਿਨ ਨਿੱਤ ਨਵੀਆਂ ਹੈਰਾਨੀਜਨਕ ਖੋਜਾਂ ਦੇ ਅਚੰਭਿਤ ਕਰਨ ਵਾਲੇ ਨਤੀਜੇ ਸਾਹਮਣੇ ਆਉਂਦੇ ਰਹਿੰਦੇ ਹਨ। ਮਨੁੱਖ ਦੁਆਰਾ ਹਰ ਅਸੰਭਵ ਕੰਮ ਨੂੰ ਸੰਭਵ ਬਣਾਉਣ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਹਨ।
ਪਹਿਲਾਂ ਮਨੁੱਖੀ ਢਾਂਚੇ ਨੂੰ ਰੋਬੋਟ ਵਿੱਚ ਤਬਦੀਲ ਕਰਕੇ ਕਾਮਯਾਬ ਕੀਤਾ ਗਿਆ ਤੇ ਹੁਣ ਹਜ਼ਾਰਾਂ ਸਾਲਾਂ ਪਹਿਲਾਂ ਲੁਪਤ ਹੋ ਚੁੱਕੇ ਜਾਨਵਰਾਂ ਨੂੰ ਮੁੜ ਧਰਤੀ ‘ਤੇ ਲਿਆਉਣ ਲਈ ਵਿਗਿਆਨਕ ਖੋਜਾਂ ਚਲ ਰਹੀਆਂ ਹਨ।
ਇੱਕ ਖੋਜ ਦਾ ਨਤੀਜਾ ਨਸ਼ਰ ਵੀ ਹੋ ਚੁੱਕਿਆ ਏ।10,000 ਸਾਲ ਪਹਿਲਾਂ ਖਤਮ ਹੋ ਚੁੱਕੀ ਭੇੜੀਏ ਦੀ ਇੱਕ ਨਸਲ “Dire Wolf” ਦਾ ਦੁਬਾਰਾ ਧਰਤੀ ‘ਤੇ ਜਨਮ ਹੋਇਆ ਹੈ।
ਦਰਅਸਲ ਅਮਰੀਕਾ ਦੀ ਇਕ ਬਾਇਓਟੈਕ ਕੰਪਨੀ ਕੋਲੋਸਲ ਬਾਇਓ ਸਾਈਂਸਜ਼ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।DNA editing, gene splicing ਅਤੇ advanced cloning ਤਕਨੀਕਾਂ ਰਾਹੀਂ ਅਸੰਭਵ ਕੰਮ ਸੰਭਵ ਬਣਾਇਆ ਜਾ ਰਿਹਾ ਹੈ। “Dire Wolves” ਨੂੰ ਮੁੜ ਜਨਮ ਦੇਣ ਲਈ cutting-edge genetic engineering ਅਤੇ de-extinction technology ਦੀ ਵਰਤੋਂ ਕੀਤੀ ਗਈ ਹੈ।
ਕੋਲੋਸਲ ਦੀ ਟੀਮ ਨੇ ਹਜ਼ਾਰਾਂ ਸਾਲ ਪੁਰਾਣੀਆਂ ਡਾਇਰ ਵੁਲਫ਼ ਦੀਆਂ ਹੱਡੀਆਂ ਅਤੇ ਦੰਦਾਂ ਵਿਚੋਂ DNA ਇਕੱਠਾ ਕੀਤਾ ਅਤੇ ਨਵਾਂ edited embryo ਭਾਵ ਕੇ ਸੋਧਿਆ ਹੋਇਆ ਭਰੂਣ ਤਿਆਰ ਕੀਤਾ, ਉਸ ਨੂੰ modern female wolf ਦੀ ਕੁੱਖ ਵਿੱਚ implant ਕੀਤਾ ਗਿਆ ਤੇ ਫਿਰ ਜਨਮ ਹੋਇਆ Dire Wolves ਦੇ 3 ਬੱਚਿਆਂ ਦਾ – ਜਿਨਾਂ ਦਾ ਨਾਂ ਰੱਖਿਆ ਗਿਆ..। ਰੌਮਿਊਲਸ, ਰੈਮਿਊਲਸ ਅਤੇ ਖਲੀਸੀ।ਜਦੋਂ ਕੰਪਨੀ ਨੇ ਉਹ ਖੋਜ ਜਨਤਕ ਕੀਤੀ ਤਾਂ ਲੋਕ ਹੈਰਾਨ ਰਹਿ ਗਏ ਅਤੇ ਇਸ ਨੂੰ ਲੈਕੇ ਕਈ ਲੋਕਾਂ ਨੇ ਇਤਰਾਜ਼ ਵੀ ਪ੍ਰਗਟ ਕੀਤੇ ਸੀ ਕਿ ਜਿਸ ਜੀਵ ਨੂੰ ਕੁਦਰਤ ਨੇ ਖੁਦ ਹੀ ਇਸ ਜੀਵਨ ਚੱਕਰ ਵਿਚੋਂ ਬਾਹਰ ਕਰ ਦਿੱਤਾ ਤਾਂ ਉਸ ਨੂੰ ਮੁੜ ਤੋਂ ਜੀਓਂਦੇ ਕਰਨਾ ਮਨੁੱਖ ਦੀ ਨਾਸਮਝੀ ਦਾ ਨਤੀਜਾ ਹੈ।
ਹੁਣ Woolly Mammoth, ਜੋ ਹਜ਼ਾਰਾਂ ਸਾਲਾਂ ਪਹਿਲਾਂ ਬਰਫ਼ੀਲੇ ਇਲਾਕਿਆਂ ਵਿੱਚ ਰਹਿੰਦੇ ਸਨ ਓਹਨਾਂ ਦੀ ਵੀ ਪੁਨਰ ਜਨਮ ਦੀ ਤਿਆਰੀ ਕੀਤੀ ਜਾ ਰਹੀ ਹੈ।ਇਹ ਪ੍ਰਾਜੈਕਟ “ਕੋਲੋਸਲ ਬਾਇਓਸਾਇੰਸ” ਨਾਂ ਦੀ ਇਹੀ ਕੰਪਨੀ ਕਰ ਰਹੀ ਹੈ ਜੋ ਅਤੀਤ ਦੇ ਜੀਵਾਂ ਨੂੰ ਜਿਨੈਟਿਕ ਇੰਜੀਨੀਅਰਿੰਗ ਰਾਹੀਂ ਦੁਬਾਰਾ ਪੈਦਾ ਕਰ ਰਹੀ ਹੈ।
ਕੰਪਨੀ ਦੇ CEO ਨੇ ਕਿਹਾ ਕਿ ਜਦ ਮੈਮਥ ਤਿਆਰ ਹੋ ਜਾਵੇਗਾ, ਤਾਂ ਉਹਨੂੰ ਆਮ ਲੋਕਾਂ ਨੂੰ ਨਹੀਂ ਦਿਖਾਇਆ ਜਾਵੇਗਾ ਜਿਵੇਂ ਉਹਨਾਂ ਨੇ ਡਾਇਰ ਵੁਲਫ ਦਿਖਾਏ ਸਨ। CEO ਦਾ ਮੰਨਣਾ ਹੈ ਕਿ ਡਾਇਨਾਸੋਰ ਨੂੰ ਵੀ ਕਿਸੇ ਹੱਦ ਤੱਕ ਜਿਉਂਦਾ ਕੀਤਾ ਜਾ ਸਕਦਾ ਹੈ, ਪਰ ਮੌਜੂਦਾ ਤਕਨੀਕ ਨਾਲ ਇਸ ਵਿਚ ਸਮਾਂ ਲੱਗੇਗਾ। ਦੱਸ ਦੇਈਏ ਕੇ ਇਸ ਪੂਰੇ ਪ੍ਰਾਜੈਕਟ ਨੂੰ ਫੰਡ ਕਰਨ ਦੇ ਲਈ ਪੈਸੇ ਲਾਰਡ ਆਫ ਦ ਰਿੰਗਜ਼ ਦੇ ਡਾਇਰੈਕਟਰ ਪੀਟਰ ਜੈਕਸਨ ਅਤੇ ਕ੍ਰਿਸ ਹੇਮਸਵਰਥ ਦੇ ਰਹੇ ਹਨ ਜਿਹਨਾਂ ਨੂੰ ਆਪਾਂ ਮਾਰਵਲ ਦੀਆਂ ਅਵੇਂਜਰ ਵਰਗੀਆਂ ਫ਼ਿਲਮਾਂ ‘ਚ ਥੌਰ ਦੀ ਭੂਮਿਕਾ ‘ਚ ਦੇਖਿਆ ਹੈ।
ਪਰ ਇੱਥੇ ਇਹ ਗੱਲ ਵੀ ਚਰਚਾ ਦਾ ਵਿਸ਼ਾ ਹੈ ਕਿ ਕੁਦਰਤ ਅਤੇ ਸਮੇਂ ਦੇ ਚੱਕਰ ਕਰਕੇ ਲੁਪਤ ਹੋਈਆਂ ਇਹ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਮੁੜ ਕੇ ਲੈਕੇ ਆਉਣਾ ਕਿੰਨਾ ਕੁ ਸਹੀ ਫੈਸਲਾ ਹੈ।ਹਾਲਾਂਕਿ ਇੱਥੇ ਇਹ ਵੀ ਗੱਲ ਹੈ ਕਿ ਜਿਹਨਾਂ ਜਾਨਵਰਾਂ ਨੂੰ ਮੁੜ ਤੋਂ ਪੈਦਾ ਕੀਤਾ ਗਿਆ ਹੈ ਜਾਂ ਫੇਰ ਕੀਤਾ ਜਾਣਾ ਹੈ ਉਹ 100 ਫ਼ੀਸਦ ਉਹੀ ਜਾਨਵਰ ਨਹੀਂ ਹਨ ਜਾਂ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਪੈਦਾ ਕਰਨ ਦੇ ਲਈ ਅੱਜ ਦੀਆਂ ਪ੍ਰਜਾਤੀਆਂ ਦੀ ਕੁੱਖ ਦੀ ਵਰਤੋਂ ਕੀਤੀ ਜਾਂਦੀ ਹੈ।
ਖੈਰ ਵਿਗਿਆਨ ਹੁਣ ਸਿਰਫ਼ ਭਵਿੱਖ ਨਹੀਂ, ਬਲਕਿ ਅਤੀਤ ਨੂੰ ਵੀ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੇਖਣਾ ਹੋਵੇਗਾ ਕਿ ਸਮੇਂ ਤੋਂ ਵੀ ਤੇਜ਼ੀ ਨਾਲ ਹੋ ਰਹੀ ਵਿਗਿਆਨਕ ਤਰੱਕੀ, ਕੁਦਰਤ ਦੇ ਬਰਾਬਰ ਪਹੁੰਚ ਸਕੇਗਾ ਜਾਂ ਨਹੀਂ, ਕਿਉਂਕਿ ਸਮੇਂ ਨਾਲ ਰੇਸ ਚ ਜੋ ਕੁਝ ਪਿੱਛੇ ਰਹਿ ਗਿਆ ਉਸਦੇ ਪਿਛੜਨ ਦੀ ਕੋਈ ਨਾ ਕੋਈ ਵਜ੍ਹਾ ਤਾਂ ਜਰੂਰ ਹੋਵੇਗੀ।