ਪੰਜਾਬ ਵਿੱਚ ਸੋਸ਼ਲ ਮੀਡੀਆ ’ਤੇ ਅਸ਼ਲੀਲ ਅਤੇ ਹਿੰਸਕ ਸਮਗਰੀ ’ਤੇ ਰੋਕ ਲਗਾਉਣ ਲਈ ਚਾਇਲਡ ਕਮਿਸ਼ਨ ਨੇ ਸਾਈਬਰ ਸੈੱਲ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਚਾਇਲਡ ਕਮਿਸ਼ਨ ਨੇ ਸਾਈਬਰ ਸੈੱਲ ਨੂੰ ਪੱਤਰ ਭੇਜ ਕੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਭਾਸ਼ਾ, ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੀਡੀਓਜ਼ ਅਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਸਮਗਰੀ ’ਤੇ ਪੂਰਨ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ, ਅਜਿਹੀ ਸਮਗਰੀ ’ਤੇ ਨਜ਼ਰ ਰੱਖਣ ਲਈ ਨੋਡਲ ਅਫਸਰ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਹੈ। ਵਿਦੇਸ਼ਾਂ ਤੋਂ ਅਪਲੋਡ ਹੋਣ ਵਾਲੇ ਅਸ਼ਲੀਲ ਅਤੇ ਹਿੰਸਕ ਕੰਟੈਂਟ ’ਤੇ ਵੀ ਰੋਕ ਲਗਾਉਣ ਅਤੇ ਅਜਿਹੀਆਂ ਵੈਬਸਾਈਟਾਂ ਨੂੰ ਬੈਨ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਕਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਸ਼ਲੀਲ ਅਤੇ ਹਿੰਸਕ ਸਮਗਰੀ ਦਾ ਬੱਚਿਆਂ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਅਜਿਹੀ ਸਮਗਰੀ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਦੇ ਨਾਲ ਹੀ, ਅਜਿਹਾ ਕੰਟੈਂਟ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਜਿਵੇਂ ਕਿ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ।