‘ਦ ਖ਼ਾਲਸ ਬਿਊਰੋ :- ਫੋਰੈਕਸ ਡਿਪਾਰਟਮੈਂਟ ਵੱਲੋਂ FCRC ਐਕਟ ਅਧੀਨ ਮਾਲਵੇ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਵਿਦੇਸ਼ ਤੋਂ ਹੋਣ ਵਾਲੀ ਫੰਡਿੰਗ ‘ਤੇ ਸਵਾਲ ਚੁੱਕਦਿਆਂ ਜਾਣਕਾਰੀ ਮੰਗੀ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਨੂੰ ਬਦਲੇ ਦੀ ਕਾਰਵਾਈ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਅਜਿਹੀ ਕਾਰਵਾਈ ਕਰ ਰਹੀ ਹੈ। ਉਮਰ ਖਾਲਿਦ ਦੇ ਪੋਸਟਰ ਵਿਵਾਦ ਤੋਂ ਬਾਅਦ ਹੀ ਕੇਂਦਰ ਸਰਕਾਰ ਦੀ ਉਗਰਾਹਾਂ ਜਥੇਬੰਦੀ ‘ਤੇ ਨਜ਼ਰ ਸੀ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਵੱਲੋਂ ਜਥੇਬੰਦੀ ਨੂੰ ਵਿਦੇਸ਼ ਤੋਂ ਹੋ ਰਹੀ ਫੰਡਿੰਗ ਦੀ ਜਾਣਕਾਰੀ ਪੰਜਾਬ ਵਿੱਚ ਸਥਿਤ ਬੈਂਕ ਤੋਂ ਮਿਲੀ ਹੈ, ਜਿਸ ਵਿੱਚ ਉਨ੍ਹਾਂ ਦੀ ਜਥੇਬੰਦੀ ਦਾ ਖਾਤਾ ਹੈ। ਕੇਂਦਰ ਸਰਕਾਰ ਦੇ ਫੋਰੈਕਸ ਵਿਭਾਗ ਨੇ FCRC ਐਕਟ ਅਧੀਨ ਯੂਨੀਅਨ ਤੋਂ ਰਜਿਸਟ੍ਰੇਸ਼ਨ ਦੀ ਜਾਣਕਾਰੀ ਮੰਗੀ ਹੈ ਕਿ ਆਖਿਰ ਕਿਸ ਤਰ੍ਹਾਂ ਉਹ ਵਿਦੇਸ਼ੀ ਫੰਡਿੰਗ ਲੈ ਰਹੇ ਹਨ ? ਪੱਤਰ ਵਿੱਚ ਲਿਖਿਆ ਹੈ ਕਿ ਜੇਕਰ ਯੂਨੀਅਨ ਇਹ ਜਾਣਕਾਰੀ ਨਹੀਂ ਦਿੰਦੀ ਹੈ ਤਾਂ ਇਸ ਫੰਡਿੰਗ ਨੂੰ ਵਾਪਸ ਭੇਜ ਦਿੱਤਾ ਜਾਵੇਗਾ।