Punjab

ਪ੍ਰਗਟ ਸਿੰਘ ਦੇ ਖੁਲਾਸਿਆਂ ਨੇ ਹਿਲਾਈ ਸਿਆਸਤ

ਪੰਜਾਬ ਦੇ ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਪਰਗਟ ਸਿੰਘ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪਰਗਟ ਸਿੰਘ ਨੇ ਕਿਹਾ ਹੈ ਕਿ ਦਿੱਲੀ ਤੋਂ ਹਾਰਨ ਵਾਲੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ‘ਆਪ’ ਸਰਕਾਰ ਵੱਲੋਂ ਪੰਜਾਬ ਦੇ ਵਿਭਾਗਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।

ਪ੍ਰਗਟ ਸਿੰਘ ਨੇ ਲਿਖਿਆ ਕਿ ਦਿੱਲੀ ਚੋਣਾਂ ‘ਚ ਹਾਰਣ ਤੋਂ ਬਾਅਦ ਕੇਜਰੀਵਾਲ ਦੀ ਟੀਮ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ‘ਚ ਲਗਾਤਾਰ ਫਿੱਟ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਦੀ ਏਜੰਸੀ PUNMEDIA ਵਿੱਚ ਅਪ੍ਰੈਲ ਮਹੀਨੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਹੁਣ ਪੰਜਾਬ ਸਰਕਾਰ ਦੀ ਉਸੇ ਮੀਡੀਆ ਏਜੰਸੀ ਵਿੱਚ 120 ਤੋਂ ਵੱਧ ਲੋਕਾਂ ਨੂੰ ਦਿੱਲੀ ਤੋਂ ਲਿਆ ਕੇ ਭਰਤੀ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੌਕਰੀਆਂ ਵੰਡ ਰਹੇ ਹਨ ਪਰ ਕੇਜਰੀਵਾਲ ਦੇ ਖਾਸਮਖਾਸਾਂ ਨੂੰ! #ਯੁੱਧ_ਦਿੱਲੀ_ਵਿਰੁੱਧ. ਇੱਕ ਹੋਰ ਪੋਸਟ ਚ ਪ੍ਰਗਟ ਸਿੰਘ ਨੇ ਲਿਖਿਆ ਕੇ ਪਿਛਲੇ ਮਹੀਨੇ ਫੇਰ ਭਗਵੰਤ ਮਾਨ ਸਰਕਾਰ ਨੇ ₹1,000 ਕਰੋੜ ਦਾ ਹੋਰ ਕਰਜ਼ਾ ਚੁੱਕ ਲਿਆ   ਜੋ ਪੰਜਾਬੀਆਂ ਨੂੰ 2046 ਤੱਕ ਵਾਪਸ ਕਰਨਾ ਪਵੇਗਾ।

ਕੇਜਰੀਵਾਲ ਦੇ “ਸਰਪਲੱਸ ਖਜ਼ਾਨਾ” ਮਾਡਲ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੜ੍ਹਾਉਣ ਵਾਲੀ ਸਰਕਾਰ ਹੈ। ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ — ਹਰ ਪਾਸੇ ਲੁੱਟ ਜ਼ਾਰੀ ਹੈ। ਪੰਜਾਬ ਇੱਕ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ। ਹੁਣ ਜਾਗਣ ਦਾ ਸਮਾਂ ਹੈ।  ਹਾਲਾਂਕਿ, ਇਸ ‘ਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ।