Punjab

ਪੰਜਾਬ ਦੇ ਟਾਪਰ ਵਿਦਿਆਰਥੀਆਂ ਹੁਣ ਘੁੰਮਣਗੇ ਜਹਾਜ਼ ‘ਚ, CM ਮਾਨ ਨੇ ਕੀਤਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਬੋਰਡ ਕਲਾਸਾਂ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਟੂਰ ‘ਤੇ ਲੈ ਜਾਵੇਗੀ। ਇਹ ਪੂਰੀ ਯਾਤਰਾ ਹਵਾਈ ਜਹਾਜ਼ ਰਾਹੀਂ ਹੋਵੇਗੀ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਇਤਿਹਾਸਕ ਸ਼ਹਿਰ ਦਾ ਦੌਰਾ ਕਰਵਾਇਆ ਜਾਵੇਗਾ। ਤਾਂ ਜੋ ਉਨ੍ਹਾਂ ਨੂੰ ਕੁਝ ਸਿੱਖਣ ਨੂੰ ਮਿਲੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ 10ਵੀਂ ਅਤੇ 12ਵੀਂ ਕਲਾਸ ਵਿਚੋਂ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਟੂਰ ਉਤੇ ਲਜਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਥੇ 10ਵੀਂ ਅਤੇ 12ਵੀਂ ਕਲਾਸ ਵਿੱਚੋਂ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਸਮਾਰੋਹ ਮੌਕੇ ਬੋਲ ਰਹੇ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਦੇ ਇਕ ਸਕੂਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੱਧਰ ਉਤੇ ਜਹਾਜ਼ ਰਾਹੀਂ ਕਿਤੇ ਲੈ ਕੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਕੋਲ ਬਜਟ ਹੈ, ਪ੍ਰੀਖਿਆਵਾਂ ਵਿਚੋਂ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਕਿਸੇ ਥਾਂ ਉਤੇ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ 10ਵੀਂ, 10ਵੀਂ ਵਿਚੋਂ ਟੋਪ ਕਰਨ ਵਾਲੇ, ਜ਼ਿਲ੍ਹਿਆਂ ਵਿਚੋਂ ਟੋਪਰ ਕਰਨ ਵਾਲੇ ਦੋਵੇਂ ਕਲਾਸਾਂ ਦੇ ਵਿਦਿਆਰਥੀ ਕੁਲ ਜੋ ਲਗਭਗ 60-70 ਵਿਦਿਆਰਥੀ ਹੋਣਗੇ। ਉਨ੍ਹਾਂ ਨੂੰ ਕਿਸੇ ਅਜਿਹੀ ਥਾਂ ਉਤੇ ਲਿਜਾਇਆ ਜਾਵੇ ਜਿੱਥੋਂ ਕੁਝ ਸਿੱਖ ਕੇ ਆਉਣ।

ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਲਈ ਕਿਹਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਜਨਗਣਨਾ ਹੋਵੇਗੀ। ਅਜਿਹੀ ਸਥਿਤੀ ਵਿੱਚ, ਉਹ ਵਿਭਾਗ ਨੂੰ ਪਹਿਲਾਂ ਹੀ ਲਿਖਣਗੇ ਕਿ ਉਹ ਅਧਿਆਪਕਾਂ ਦੀ ਡਿਊਟੀ ਨਹੀਂ ਲਗਾਉਣਗੇ।

ਦੱਸ ਦੇਈਏ ਕਿ ਇਸ ਵਾਰ 10ਵੀਂ ਜਮਾਤ ਦਾ ਨਤੀਜਾ 95.60% ਰਿਹਾ ਹੈ, ਜਦੋਂ ਕਿ 12ਵੀਂ ਜਮਾਤ ਦਾ ਨਤੀਜਾ 91% ਰਿਹਾ ਹੈ। ਇਸ ਦੌਰਾਨ, ਸਾਰੇ ਟਾਪਰਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।