Punjab

ਮੁਹਾਲੀ ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ ਮਰੀਜ਼ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਅੰਮ੍ਰਿਤਸਰ : ਮੁਹਾਲੀ ਤੋਂ ਬਾਅਦ ਹੁਣ ਅੰਮ੍ਰਿਤਸਰ ਵਿੱਚ ਵੀ ਕਰੋਨਾ ਨੇ ਐਂਟਰੀ ਕੀਤੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ ਵੀ ਇਕ ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ। ਫ਼ਿਲਹਾਲ ਮਰੀਜ਼ ਦੀ ਪਛਾਣ ਗੁਪਤ ਰੱਖੀ ਗਈ ਹੈ।

ਜਾਣਕਾਰੀ ਅਨੁਸਾਰ, ਇਕ ਸਰਕਾਰੀ ਮੈਡੀਕਲ ਕਾਲਜ ਦੇ ਇਕ ਵਿਦਿਆਰਥੀ ਦੁਆਰਾ ਕੀਤੇ ਗਏ ਥੀਸਿਸ ਵਰਕ ਦੌਰਾਨ ਇਕ ਮਰੀਜ਼ ਦਾ ਨਮੂਨਾ ਜਾਂਚ ਲਈ ਲਿਆ ਗਿਆ ਸੀ। ਜਦੋਂ ਇਸ ਨਮੂਨੇ ਦੀ ਸਰਕਾਰੀ ਮੈਡੀਕਲ ਕਾਲਜ ’ਚ ਸਥਿਤ ਵਾਇਰਲ ਡਿਜ਼ੀਜ਼ ਰਿਸਰਚ ਲੈਬ ਵਿਚ ਜਾਂਚ ਕੀਤੀ ਗਈ, ਤਾਂ ਇਹ ਕੋਰੋਨਾ ਪਾਜ਼ੇਟਿਵ ਨਿਕਲਿਆ। ਇਸਦੀ ਪੁਸ਼ਟੀ ਕਰਨ ਲਈ, ਪ੍ਰਯੋਗਸ਼ਾਲਾ ਸਟਾਫ਼ ਦੁਆਰਾ ਨਮੂਨੇ ਦੀ ਦੁਬਾਰਾ ਜਾਂਚ ਕੀਤੀ ਗਈ।

ਇਸ ਵਾਰ ਵੀ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਮਰੀਜ਼ ਨੂੰ ਅਲੱਗ ਕਰ ਦਿਤਾ ਗਿਆ ਹੈ। ਵਾਇਰਲ ਡਿਜ਼ੀਜ਼ ਰਿਸਰਚ ਲੈਬ ਦੇ ਇੰਚਾਰਜ ਡਾ. ਕੇ.ਡੀ. ਸਿੰਘ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਮੌਸਮੀ ਫਲੂ ਨਾਲ ਸਬੰਧਤ ਮਰੀਜ਼ ਰਿਪੋਰਟ ਕੀਤੇ ਜਾ ਰਹੇ ਹਨ, ਪਰ ਇਸ ਵੇਲੇ ਇਹ ਸਾਰੇ ਮਰੀਜ਼ ਪੁਰਾਣੇ ਕੋਰੋਨਾ ਵੇਰੀਐਂਟ ਨਾਲ ਸਬੰਧਤ ਹਨ।