India

ਭਾਰਤ ‘ਚ ਕੋਵਿਡ-19 ਦੇ 1009 ਸਰਗਰਮ ਮਾਮਲੇ, ਕੇਰਲ ਵਿੱਚ ਸਭ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ

ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋ ਗਿਆ ਹੈ। ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਕੋਵਿਡ-19 ਦੇ ਕੁੱਲ 1009 ਸਰਗਰਮ ਮਾਮਲੇ ਹਨ। ਕੇਰਲ ਵਿੱਚ ਸਭ ਤੋਂ ਵੱਧ 430 ਸਰਗਰਮ ਮਾਮਲੇ ਹਨ, ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 209 ਅਤੇ ਦਿੱਲੀ ਵਿੱਚ 104 ਪੁਸ਼ਟੀ ਕੀਤੇ ਕੇਸ ਹਨ।

ਕਿਸ ਰਾਜ ਵਿੱਚ ਕਿੰਨੇ ਸਰਗਰਮ ਮਾਮਲੇ ਹਨ

  • ਕੇਰਲ- 430
  • ਮਹਾਰਾਸ਼ਟਰ- 209
  • ਦਿੱਲੀ- 104
  • ਗੁਜਰਾਤ- 83
  • ਤਾਮਿਲਨਾਡੂ- 69
  • ਕਰਨਾਟਕ- 47
  • ਉੱਤਰ ਪ੍ਰਦੇਸ਼- 15
  • ਰਾਜਸਥਾਨ- 13
  • ਪੱਛਮੀ ਬੰਗਾਲ- 12
  • ਹਰਿਆਣਾ- 9
  • ਪੁਡੂਚੇਰੀ-9
  • ਆਂਧਰਾ ਪ੍ਰਦੇਸ਼- 4
  • ਮੱਧ ਪ੍ਰਦੇਸ਼- 2
  • ਤੇਲੰਗਾਨਾ-1
  • ਗੋਆ- 1
  • ਛੱਤੀਸਗੜ੍ਹ- 1

ਕੋਵਿਡ ਦੇ ਵਧਦੇ ਮਾਮਲਿਆਂ ‘ਤੇ ਕਰਨਾਟਕ ਦੇ ਸਿਹਤ ਮੰਤਰੀ ਨੇ ਕੀ ਕਿਹਾ

ਨਿਊਜ਼ ਏਜੰਸੀ ਪੀਟੀਆਈ ਨੇ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਤੋਂ ਕੋਵਿਡ ਦੇ ਵਧਦੇ ਮਾਮਲਿਆਂ ਬਾਰੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ‘ਚਿੰਤਾ ਕਰਨ ਦੀ ਕੋਈ ਗੱਲ ਨਹੀਂ’। ਦਿਨੇਸ਼ ਗੁੰਡੂ ਰਾਓ ਨੇ ਕਿਹਾ, “ਬੇਸ਼ੱਕ, ਅਸੀਂ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਕੋਵਿਡ ਦੇ ਵਧਦੇ ਮਾਮਲਿਆਂ ਬਾਰੇ ਸੁਣਿਆ ਹੈ, ਪਰ ਉੱਥੇ ਵੀ ਲਾਗ ਹਲਕੇ ਰਹੀ ਹੈ। ਭਾਰਤ ਵਿੱਚ ਰਿਪੋਰਟ ਕੀਤੇ ਗਏ ਕੋਵਿਡ-19 ਦੇ ਮਾਮਲੇ ਵੀ ਹਲਕੇ ਹਨ।”

ਉਨ੍ਹਾਂ ਕਿਹਾ, “ਮਹਾਰਾਸ਼ਟਰ ਅਤੇ ਕੁਝ ਹੋਰ ਥਾਵਾਂ ‘ਤੇ ਕੁਝ ਮੌਤਾਂ ਹੋਈਆਂ ਹਨ, ਪਰ ਇਹ ਮੌਤਾਂ ਸਿੱਧੇ ਤੌਰ ‘ਤੇ ਕੋਵਿਡ ਨਾਲ ਸਬੰਧਤ ਨਹੀਂ ਹਨ। ਇਨ੍ਹਾਂ ਮਾਮਲਿਆਂ ਵਿੱਚ ਹੋਰ ਬਿਮਾਰੀਆਂ ਵੀ ਸਨ।” ਦਿਨੇਸ਼ ਗੁੰਡੂ ਰਾਓ ਨੇ ਕਿਹਾ, “ਫਿਰ ਵੀ ਸਾਨੂੰ ਸੁਚੇਤ ਅਤੇ ਸਾਵਧਾਨ ਰਹਿਣਾ ਪਵੇਗਾ। ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਕੁਝ ਸਲਾਹਾਂ ਵੀ ਜਾਰੀ ਕੀਤੀਆਂ ਹਨ।”