Punjab

ਸਮਾਣਾ ਦੇ ਨਿੱਜੀ ਸਕੂਲ ਨੇ ਬੱਚਿਆਂ ਦੀ ਜਾਨ ਪਾਈ ਖ਼ਤਰੇ ‘ਚ, 12ਵੀਂ ਕਲਾਸ ਦੇ ਵਿਦਿਆਰਥੀ ਨੂੰ ਫੜ੍ਹਾਈ ਬੱਚਿਆਂ ਨਾਲ ਭਰੀ ਵੈਨ

ਸਕੂਲੀ ਬੱਚਿਆਂ ਨਾਲ ਭਰੀਆਂ ਬੱਸਾਂ-ਵੈਨਾਂ ਨਾਲ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ ਪਰ ਕਈ ਸਕੂਲ ਵਾਲਿਆਂ ਦੀ ਅੱਖ ਫੇਰ ਵੀ ਨਹੀਂ ਖੁੱਲਦੀ। 7 ਮਈ ਨੂੰ ਪਟਿਆਲਾ ਵਿੱਚ ਸਮਾਣਾ ਰੋਡ ਉਤੇ ਨਾਸੂਰਪੁਰ ਪਿੰਡ ਕੋਲ ਸਕੂਲ ਵੈਨ ਤੇ ਟਰਾਲੇ ਦੀ ਟੱਕਰ ਵਿੱਚ 6 ਵਿਦਿਆਰਥੀਆਂ ਸਮੇਤ 7 ਦੀ ਜਾਨ ਚਲੀ ਗਈ ਸੀ। ਸਕੂਲ ਪ੍ਰਬੰਧਕਾਂ ਇੰਨੇ ਵੱਡੇ ਤੋਂ ਹਾਦਸੇ ਤੋਂ ਵੀ ਸਬਕ ਨਹੀਂ ਲਿਆ ਹੈ। ਇਸ ਦਰਮਿਆਨ ਸਮਾਣਾ ਵਿੱਚ ਇੱਕ ਨਿੱਜੀ ਸਕੂਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਸਕੂਲ ਵਾਲਿਆਂ ਨੇ 12ਵੀਂ ਕਲਾਸ ਦੇ ਇੱਕ ਅਣਜਾਣ ਵਿਦਿਆਰਥੀ ਨੂੰ ਬੱਚਿਆਂ ਨਾਲ ਭਰੀ ਵੈਨ ਫੜ੍ਹਾ ਦਿੱਤੀ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਦਿਆਰਥੀ ਸਕੂਲੀ ਬੱਚਿਆਂ ਨਾਲ ਭਰੀ ਵੈਨ ਟੇਢੀ ਮੇਢੀ ਚਲਾ ਰਿਹਾ ਸੀ।

ਕੁਝ ਲੋਕਾਂ ਨੇ ਵੈਨ ਨੂੰ ਰੋਕ ਕੇ ਵੈਨ ਚਲਾ ਰਹੇ ਵਿਦਿਆਰਥੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ 12ਵੀਂ ਕਲਾਸ ਦਾ ਵਿਦਿਆਰਥੀ ਹੈ। ਹੁਣ ਸਕੂਲ ਪ੍ਰਸ਼ਾਸ਼ਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।